ਰੋਪੜ ਦੇ ਤੇਗਬੀਰ ਸਿੰਘ ਨੇ ਰੂਸ ਵਿੱਚ ਸਥਿਤ ਮਾਊਂਟ ਐਲਬਰਸ ( ਯੂਰਪ ਮਹਾਦੀਪ ਦੀ ਸਭ ਤੋਂ ਉੱਚੀ ਚੋਟੀ ) ਨੂੰ 6 ਸਾਲ ਅਤੇ 9 ਮਹੀਨਿਆਂ ਦੀ ਉਮਰ ਵਿੱਚ ਸਰ ਕਰਕੇ ਵਰਲਡ ਰਿਕਾਰਡ ਬਣਾਇਆ ਹੈ । ਮਾਊਂਟ ਐਲਬਰਸ ਰੂਸ ਵਿੱਚ 18510 ਫੁੱਟ (5642 ਮੀਟਰ) ਦੀ ਉਚਾਈ ‘ਤੇ ਸਥਿਤ ਹੈ। ਤੇਗਬੀਰ ਨੇ 20 ਜੂਨ ਨੂੰ ਮਾਊਂਟ ਐਲਬਰਸ ਤੱਕ ਟ੍ਰੈਕ ਸ਼ੁਰੂ ਕੀਤਾ ਅਤੇ 28 ਜੂਨ 2025 ਨੂੰ ਪਹਾੜ ਦੇ ਸਭ ਤੋਂ ਉੱਚੇ ਬਿੰਦੂ ਐਲਬਰਸ ਚੋਟੀ ਤੱਕ ਪਹੁੰਚਣ ਵਿੱਚ ਕਾਮਯਾਬ ਹੋਇਆ ।
ਇਹ ਇੱਕ ਘੱਟ ਆਕਸੀਜਨ ਟ੍ਰੈਕ ਹੈ ਅਤੇ ਉਚਾਈ ਨਾਲ ਜੁੜੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਤਿਆਰੀ ਦੀ ਲੋੜ ਹੁੰਦੀ ਹੈ। ਇਹਨਾਂ ਸਾਰੀਆਂ ਚੁਣੌਤੀਆਂ ਨੂੰ ਜਿੱਤਦੇ ਹੋਏ, ਉਹ ਚੋਟੀ ਦੇ ਸਿਖਰ ‘ਤੇ ਪਹੁੰਚ ਗਿਆ, ਜਿੱਥੇ ਆਮ ਤਾਪਮਾਨ – 10 ਸੈਲਸੀਅਸ ਹੈ, ਅਤੇ ਉਸ ਨੇ ਆਪਣਾ ਸੁਪਨਾ ਪੂਰਾ ਕੀਤਾ।