ਪੰਜਾਬ ਵਿੱਚ 7 ਤੋਂ 19 ਜਨਵਰੀ ਤੱਕ ਰੇਲ ਸੇਵਾ ਪ੍ਰਭਾਵਿਤ ਹੋਣ ਜਾ ਰਹੀ ਹੈ। ਫ਼ਿਰੋਜ਼ਪੁਰ ਡਵੀਜ਼ਨ ਰੇਲਵੇ ਅਧੀਨ ਬੱਦੋਵਾਲ ਅਤੇ ਮੁੱਲਾਂਪੁਰ ਯਾਰਡਾਂ ‘ਤੇ ਮੁਰੰਮਤ ਅਤੇ ਪੁਨਰ ਨਿਰਮਾਣ ਦਾ ਕੰਮ ਚੱਲ ਰਿਹਾ ਹੈ। ਟਰੇਨਾਂ ਨੂੰ ਰੱਦ ਕਰਨ ਦੇ ਨਾਲ-ਨਾਲ ਹੋਰ ਟਰੇਨਾਂ ਨੂੰ ਬਦਲਵੇਂ ਰੂਟਾਂ ‘ਤੇ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ।
ਰੱਦ ਕੀਤੀਆਂ ਟਰੇਨਾਂ
- 04464 ਫ਼ਿਰੋਜ਼ਪੁਰ ਕੈਂਟ-ਲੁਧਿਆਣਾ ਐਕਸਪ੍ਰੈਸ-7 ਤੋਂ 19 ਜਨਵਰੀ ਤੱਕ
- 04997 ਲੁਧਿਆਣਾ-ਫ਼ਿਰੋਜ਼ਪੁਰ ਕੈਂਟ ਐਕਸਪ੍ਰੈਸ-7 ਤੋਂ 19 ਜਨਵਰੀ ਤੱਕ
- 06982 ਫ਼ਿਰੋਜ਼ਪੁਰ ਕੈਂਟ-ਲੁਧਿਆਣਾ ਐਕਸਪ੍ਰੈਸ-19 ਜਨਵਰੀ
- 04625 ਲੁਧਿਆਣਾ-ਫ਼ਿਰੋਜ਼ਪੁਰ ਕੈਂਟ ਐਕਸਪ੍ਰੈਸ- 19 ਜਨਵਰੀ
ਬਦਲੇ ਰੂਟ
- 19612 ਅੰਮ੍ਰਿਤਸਰ-ਅਜਮੇਰ ਐਕਸਪ੍ਰੈਸ 9,11,16 ਅਤੇ 18 ਜਨਵਰੀ ਨੂੰ ਆਪਣੇ ਰੂਟ ਦੀ ਬਜਾਏ ਜਲੰਧਰ ਸਿਟੀ, ਲੋਹੀਆ ਖਾਸ ਫ਼ਿਰੋਜ਼ਪੁਰ ਕੈਂਟ ਰਾਹੀਂ ਚੱਲੇਗੀ।
ਰੇਲ ਗੱਡੀਆਂ ਅੰਸ਼ਕ ਤੌਰ ‘ਤੇ ਰੱਦ
- 22485 ਨਵੀਂ ਦਿੱਲੀ-ਮੋਗਾ ਐਕਸਪ੍ਰੈਸ ਨਵੀਂ ਦਿੱਲੀ ਤੋਂ ਲੁਧਿਆਣਾ ਲਈ 8,12,15 ਅਤੇ 19 ਜਨਵਰੀ ਨੂੰ ਹੀ ਆਵੇਗੀ।
- 22486 ਮੋਗਾ-ਨਵੀਂ ਦਿੱਲੀ ਐਕਸਪ੍ਰੈਸ 8,12,15 ਅਤੇ 19 ਜਨਵਰੀ ਨੂੰ ਲੁਧਿਆਣਾ ਤੋਂ ਨਵੀਂ ਦਿੱਲੀ ਲਈ ਚੱਲੇਗੀ।