500 ਸਾਲ ਦੇ ਲੰਮੇ ਇੰਤਜ਼ਾਰ ਤੋਂ ਬਾਅਦ ਪ੍ਰਭੂ ਸ਼੍ਰੀ ਰਾਮ ਦੇ ਭਗਤਾਂ ਨੂੰ ਸ਼੍ਰੀ ਰਾਮ ਦੀ ਜਨਮ ਭੂਮੀ ਅਯੁੱਧਿਆ ਦੇ ਦਰਸ਼ਨ ਕਰਵਾਉਣ ਲਈ ਕੇਂਦਰ ਸਰਕਾਰ ਜਿੱਥੇ ਪੂਰੇ ਭਾਰਤ ਵਿੱਚ ਸ਼੍ਰੀ ਵਿੱਚ ਸਪੈਸ਼ਲ ਰੇਲ ਗੱਡੀਆਂ ਚਲਾਉਣ ਜਾ ਰਹੀ ਹੈ ਉੱਥੇ ਹੀ ਪੰਜਾਬ ਵਿੱਚ ਵਸਦੇ ਰਾਮ ਭਗਤਾਂ ਨੂੰ ਵੀ ਭਗਵਾਨ ਸ਼੍ਰੀ ਰਾਮ ਦੇ ਦਰਸ਼ਨਾਂ ਲਈ 4 ਸਪੈਸ਼ਲ ਟਰੇਨਾਂ ਦੀ ਪੰਜਾਬ ਤੋਂ ਅਯੁਧਿਆ ਨੂੰ ਚਲਾਉਣ ਦੀ ਬਹੁਤ ਵੱਡੀ ਸੌਗਾਤ ਪ੍ਰਾਪਤ ਹੋਈ ਹੈ।
22 ਜਨਵਰੀ ਨੂੰ ਪ੍ਰਭੂ ਸ਼੍ਰੀ ਰਾਮ ਮੰਦਿਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਸਮਾਰੋਹ ਤੋਂ ਬਾਅਦ ਦੇਸ਼ ਭਰ ਦੇ ਰਾਮ ਭਗਤਾਂ ਨੇ ਅਯੁੱਧਿਆ ਆਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ 4 ਟਰੇਨਾਂ ਦੇ ਵਿੱਚੋਂ 2 ਟਰੇਨਾਂ ਪਠਾਨਕੋਟ
ਰੇਲਵੇ ਸਟੇਸ਼ਨਾਂ ਤੋਂ, ਇੱਕ ਚੰਡੀਗੜ੍ਹ ਰੇਲਵੇ ਸਟੇਸ਼ਨ ਅਤੇ ਇੱਕ ਟਰੇਨ ਨੰਗਲ ਡੈਮ ਰੇਲਵੇ ਸਟੇਸ਼ਨ ਤੋਂ ਚੱਲੇਗੀ।
- ਪਹਿਲੀ ਟਰੇਨ 09 ਫਰਵਰੀ ਨੂੰ ਸਵੇਰੇ 07:05 ਵਜੇ ਪਠਾਨਕੋਕਟ ਤੋਂ ਰਵਾਨਾ ਹੋਵੇਗੀ ਅਤੇ ਅਯੁੱਧਿਆ ਕੈਂਟ ਰੇਲਵੇ ਸਟੇਸ਼ਨ ਤੇ 10 ਫਰਵਰੀ ਨੂੰ ਸਵੇਰੇ 02:55 ਵਜੇ ਪਹੁੰਚੇਗੀ ਅਤੇ ਇਹਨਾਂ ਸ਼ਰਧਾਲੂਆਂ ਨੂੰ ਵਾਪਿਸ ਲਿਆਉਣ ਲਈ ਮਿਤੀ 11 ਫਰਵਰੀ ਨੂੰ ਸਵੇਰੇ 00:40 ਚੱਲੇਗੀ ਅਤੇ ਪਠਾਨਕੋਟ ਰੇਲਵੇ ਸਟੇਸ਼ਨ ਤੇ ਸ਼ਾਮ 19:00 ਵਜੇ ਪਹੁੰਚੇਗੀ।
- ਦੂਜੀ ਟਰੇਨ 12 ਫਰਵਰੀ ਨੂੰ ਸਵੇਰੇ 07:00 ਵਜੇ ਨੰਗਲ ਡੈਮ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਵੇਗੀ ਅਤੇ ਅਯੁੱਧਿਆ ਕੈਂਟ ਰੇਲਵੇ ਸਟੇਸ਼ਨ ਤੇ 13 ਫਰਵਰੀ ਨੂੰ ਸਵੇਰੇ 02:55 ਵਜੇ ਪਹੁੰਚੇਗੀ ਅਤੇ ਇਹਨਾਂ ਸ਼ਰਧਾਲੂਆਂ ਨੂੰ ਵਾਪਿਸ ਲਿਆਉਣ ਲਈ ਮਿਤੀ 14 ਫਰਵਰੀ ਨੂੰ ਸਵੇਰੇ 00:40 ਚੱਲੇਗੀ ਅਤੇ ਨੰਗਲ ਡੈਮ ਰੇਲਵੇ ਸਟੇਸ਼ਨ ਤੇ ਸ਼ਾਮ 16:45 ਵਜੇ ਪਹੁੰਚੇਗੀ।
- ਤੀਜੀ ਟਰੇਨ 19 ਫਰਵਰੀ ਨੂੰ ਸਵੇਰੇ 10:20 ਵਜੇ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਵੇਗੀ ਅਤੇ ਅਯੁੱਧਿਆ ਕੈਂਟ ਰੇਲਵੇ ਸਟੇਸ਼ਨ ਤੇ 20 ਫਰਵਰੀ ਨੂੰ ਸਵੇਰੇ 02:55 ਵਜੇ ਪਹੁੰਚੇਗੀ ਅਤੇ ਇਹਨਾਂ ਸ਼ਰਧਾਲੂਆਂ ਨੂੰ ਵਾਪਿਸ ਲਿਆਉਣ ਲਈ ਮਿਤੀ 21 ਫਰਵਰੀ ਨੂੰ ਸਵੇਰੇ 00:40 ਚੱਲੇਗੀ ਅਤੇ ਚੰਡੀਗੜ੍ਹ ਰੇਲਵੇ ਸਟੇਸ਼ਨ ਤੇ ਸ਼ਾਮ 16:05 ਵਜੇ ਪਹੁੰਚੇਗੀ।
- ਚੌਥੀ ਟਰੇਨ 23 ਫਰਵਰੀ ਨੂੰ ਸਵੇਰੇ 07:05 ਵਜੇ ਪਠਾਨਕੋਕਟ ਤੋਂ ਰਵਾਨਾ ਹੋਵੇਗੀ ਅਤੇ ਅਯੁੱਧਿਆ ਕੈਂਟ ਰੇਲਵੇ ਸਟੇਸ਼ਨ ਤੇ 24 ਫਰਵਰੀ ਨੂੰ ਸਵੇਰੇ 02:55 ਵਜੇ ਪਹੁੰਚੇਗੀ ਅਤੇ ਇਹਨਾਂ ਸ਼ਰਧਾਲੂਆਂ ਨੂੰ ਵਾਪਿਸ ਲਿਆਉਣ ਲਈ ਮਿਤੀ 25 ਫਰਵਰੀ ਨੂੰ ਸਵੇਰੇ 00:40 ਚੱਲੇਗੀ ਅਤੇ ਪਠਾਨਕੋਟ ਰੇਲਵੇ ਸਟੇਸ਼ਨ ਸ਼ਾਮ 7:00 ਵਜੇ ਪਹੁੰਚੇਗੀ।
ਇਹਨਾਂ ਪੰਜਾਬ ਤੋਂ ਚਲਣ ਵਾਲੀਆਂ ਇਹ ਚਾਰਾਂ ਸਪੈਸ਼ਨ ਟਰੇਨਾਂ ਦੀ ਸਮਾਂ ਸਾਰਨੀ ਜਲਦੀ ਹੀ ਰੇਲਵੇ ਵਿਭਾਗ ਵੱਲੋਂ ਜਾਰੀ ਕੀਤੀ ਜਾਵੇਗੀ ਅਤੇ ਠਹਿਰਾਓ ਵਾਲੇ ਸਟੇਸ਼ਨਾਂ ਦਾ ਵੇਰਵਾ ਵੀ ਦਿੱਤਾ ਜਾਵੇਗਾ ਤਾਂ ਜੋ ਰਾਮ ਭਗਤ ਆਪਣੇ ਰਾਮ ਭਗਤ ਆਪਣੀ ਸੁਵਿਧਾ ਅਨੁਸਾਰ ਨੇੜਲੇ ਰੇਲਵੇ ਸਟੇਸ਼ਨਾਂ ਤੋਂ ਟਿਕਟ ਬੁੱਕ ਕਰਵਾ ਕੇ ਇਹਨਾਂ ਟਰੇਨਾਂ ਰਾਹੀ ਸ਼੍ਰੀ ਰਾਮ ਮੰਦਿਰ ਦੇ ਦਰਸ਼ਨ ਦਰਸ਼ਨ ਕਰ ਸਕਣਗੇ।
ਇਸ ਤੋਂ ਇਲਾਵਾ ਅਯੁੱਧਿਆ ਦੇ ਪ੍ਰਬੰਧ ਬਾਰੇ ਦੱਸਦਿਆਂ ਸੋਮ ਪ੍ਰਕਾਸ਼ ਨੇ ਕਿਹਾ ਪੂਰੇ ਅਯੁੱਧਿਆ ਨੂੰ ਸਜਾਉਣ ਅਤੇ ਸੁੰਦਰ ਬਣਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਹੈ। ਇਸ ਸਮਾਗਮ ਲਈ ਦੇਸ਼ ਦੇ ਕੋਨੇ-ਕੋਨੇ ਤੋਂ ਸ਼ਰਧਾਲੂ ਪਹੁੰਚ ਰਹੇ ਹਨ, ਜਿਸ ਨੂੰ ਮੁੱਖ ਰੱਖਦਿਆਂ ਅਯੁੱਧਿਆ ਰੇਲਵੇ ਸਟੇਸ਼ਨ ਨੂੰ ਵਰਲਡ ਕਲਾਸ ਬਣਾਇਆ ਗਿਆ। ਸੋਮ ਪ੍ਰਕਾਸ਼ ਨੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਅਤੇ ਰੇਲ ਮੰਤਰੀ ਸ਼੍ਰੀ ਅਸ਼ਵਨੀ ਵੈਸ਼ਨਵ ਦਾ ਪੰਜਾਬ ਤੋਂ ਇਹ ਟਰੇਨਾਂ ਚਲਾਉਣ ਲਈ ਵਿਸ਼ੇਸ਼ ਧੰਨਵਾਦ ਕੀਤਾ। ਉਨਾਂ ਕਿਹਾ ਕੇ ਨਰਿੰਦਰ ਬਾਈ ਮੋਦੀ ਭਾਰਤ ਦੇ ਦੂਰ ਅੰਦੇਸ਼ੀ ਵਾਲੇ ਪ੍ਰਧਾਨ ਮੰਤਰੀ ਜਿਹਨਾਂ ਨੇ ਦੇਸ਼ ਸਾਰੇ ਸੂਬਿਆਂ ਦੇ ਨਾਲ-ਨਾਲ ਪੰਜਾਬ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਹੈ।