ਦਿ ਸਿਟੀ ਹੈੱਡਲਾਈਨ
ਲੁਧਿਆਣਾ, 26 ਜੁਲਾਈ
ਲੁਧਿਆਣਾ ’ਚ 4 ਸਾਲ ਦੀ ਉਮਰ ਤੋਂ ਹੀ ਗਾਉਣਾ ਸ਼ੁਰੂ ਕਰਨ ਵਾਲੇ ਮਸ਼ਹੂਰ ਪੰਜਾਬੀ ਲੋਕ ਗਾਇਕ ਸੁਰਿੰਦਰ ਛਿੰਦਾ Surinder Shinda ਦਾ ਬੁੱਧਵਾਰ ਨੂੰ ਦਿਹਾਂਤ ਹੋ ਗਿਆ। 70 ਸਾਲਾਂ ਸੁਰਿੰਦਰ ਛਿੰਦਾ ਇਲਾਜ਼ ਦੇ ਲਈ ਲੁਧਿਆਣਾ ਦੇ DMC Hospital ਵਿੱਚ ਆਖ਼ਰੀ ਸਾਲ ਲਏ। ਪੰਜਾਬੀ ਗਾਇਕ ਸੁਰਿੰਦਰ ਛਿੰਦਾ ਦੇ ਜਾਣ ਪਿੱਛੋਂ ਉਨ੍ਹਾਂ ਦੇ ਪਰਿਵਾਰ ਵਿੱਚ ਹੁਣ ਉਨ੍ਹਾਂ ਦੀ ਪਤਨੀ ਜੋਗਿੰਦਰ ਕੌਰ ਅਤੇ ਪੁੱਤਰ ਮਨਿੰਦਰ ਛਿੰਦਾ, ਸਿਮਰਨ ਛਿੰਦਾ ਹਨ।
ਸੁਰਿੰਦਰ ਛਿੰਦਾ ਨੇ 4 ਸਾਲ ਦੀ ਉਮਰ ’ਚ ਸ਼ੁਰੂ ਕਰ ਦਿੱਤਾ ਸੀ ਸੰਗੀਤ ਸਿੱਖਣਾ
ਪੰਜਾਬੀ ਗਾਇਕ ਸੁਰਿੰਦਰ ਛਿੰਦਾ ਦਾ ਜਨਮ ਲੁਧਿਆਣਾ ਦੇ ਪਿੰਡ ਛੋਟੀ ਇਆਲੀ ਵਿੱਚ ਹੋਇਆ। ਉਸਨੂੰ ਸੰਗੀਤ ਆਪਣੇ ਪਿਤਾ ਬਚਨ ਰਾਮ ਅਤੇ ਮਾਤਾ ਵਿਦੇਵਤੀ ਤੋਂ ਵਿਰਾਸਤ ਵਿੱਚ ਮਿਲਿਆ ਸੀ। ਛਿੰਦਾ ਨੇ 4 ਸਾਲ ਦੀ ਉਮਰ ਵਿੱਚ ਸੰਗੀਤ ਸਿੱਖਣਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਦਾ ਅਸਲੀ ਨਾਂ ਸੁਰਿੰਦਰ ਪਾਲ ਧਾਮੀ ਹੈ। ਛਿੰਦੇ ਨੂੰ ਉਨ੍ਹਾਂ ਦੇ ਹੀ ਪਿਤਾ ਉਸਤਾਦ ਮਿਸਤਰੀ ਬਚਨ ਰਾਮ ਨੇ ਗਾਉਣਾ ਸਿਖਾਉਣਾ ਸ਼ੁਰੂ ਕਰ ਦਿੱਤੀ ਸੀ। ਛਿੰਦਾ ਨੇ ਮੁੱਢਲੀ ਸਿੱਖਿਆ ਲੁਧਿਆਣਾ ਪੁਰਾਣੇ ਸ਼ਹਿਰ ਦੇ ਪ੍ਰਾਇਮਰੀ ਸਕੂਲ ਹਾਤਾ ਸ਼ੇਰ ਜੰਗ ਸਰਕਾਰੀ ਸਕੂਲ ਤੋਂ ਪੂਰੀ ਕੀਤੀ। ਮੁੱਢਲੀ ਸਿੱਖਿਆ ਪੂਰੀ ਕਰਨ ਤੋਂ ਬਾਅਦ ਉਸ ਨੂੰ ਸਰਕਾਰੀ ਨੌਕਰੀ ਮਿਲ ਗਈ। ਮਲਟੀਪਰਪਜ਼ ਸਕੂਲ ਅਤੇ ਲੁਧਿਆਣਾ ਤੋਂ ਪ੍ਰਾਇਮਰੀ ਅਤੇ ਸੈਕੰਡਰੀ ਸਿੱਖਿਆ ਪ੍ਰਾਪਤ ਕੀਤੀ। ਆਪਣੀ ਸਕੂਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਸੁਰਿੰਦਰ ਛਿੰਦਾ ਨੇ ਐਸਆਈਐਸ ਕਾਲਜ ਲੁਧਿਆਣਾ ਵਿੱਚ ਦਾਖਲਾ ਲਿਆ ਅਤੇ ਛੋਟੀ ਇੰਜਨੀਅਰਿੰਗ ਵਿੱਚ ਮਕੈਨੀਕਲ ਕੋਰਸ ਕੀਤਾ। ਗਾਇਕ ਬਣਨ ਤੋਂ ਪਹਿਲਾਂ ਉਹ ਸਰੂਪ ਮਕੈਨੀਕਲ ਵਰਕਸ ਲੁਧਿਆਣਾ ਵਿੱਚ ਕੰਮ ਕਰਦਾ ਸੀ। ਪਰ ਉਹ ਗਾਇਕ ਬਣਨਾ ਚਾਹੁੰਦਾ ਸੀ। ਇਸ ਲਈ ਉਸਨੇ ਨੌਕਰੀ ਛੱਡ ਦਿੱਤੀ ਅਤੇ ਇੱਕ ਪੇਸ਼ੇਵਰ ਗਾਇਕ ਬਣਨ ਦਾ ਫੈਸਲਾ ਕੀਤਾ। ਇਸ ਲਈ ਸ਼ਿੰਦਾ ਨੇ ਉਸਤਾਦ ਜਸਵੰਤ ਭਮਰਾ ਤੋਂ ਸੰਗੀਤ ਦੀ ਸਿੱਖਿਆ ਵੀ ਲਈ। ਭਮਰਾ ਉਦੋਂ ਨੈਸ਼ਨਲ ਕਾਲਜ ਵਿੱਚ ਸੰਗੀਤ ਦੇ ਪ੍ਰੋਫ਼ੈਸਰ ਸਨ।
ਛਿੰਦਾ ਨੇ 165 ਤੋਂ ਵੱਧ ਗੀਤਾਂ ਦੀਆਂ 40 ਤੋਂ ਵੱਧ ਕੈਸੇਟਾਂ ਰਿਲੀਜ਼ ਕੀਤੀਆਂ ਹਨ
ਛਿੰਦੇ ਦਾ ਪਹਿਲਾ ਗੀਤ “ਉੱਚਾ ਬੁਰਜ ਲਾਹੌਰ ਦਾ ਸੀ। ਇਹ ਗੀਤ ਬਹੁਤ ਜਲਦੀ ਸੁਪਰਹਿੱਟ ਹੋ ਗਿਆ ਅਤੇ ਇਸ ਗੀਤ ਨੇ ਸੁਰਿੰਦਰ ਛਿੰਦਾ ਨੂੰ ਸਰੋਤਿਆਂ ਨਾਲ ਜਾਣੂ ਕਰਵਾਇਆ। 1979 ਵਿੱਚ ਸੁਰਿੰਦਰ ਛਿੰਦਾ ਐਲਬਮ ਦੀ ਰੱਖ ਲੈ ਕਲੀਂਡਰ ਯਾਰਾ ਸੁਪਰਹਿੱਟ ਹੋ ਗਿਆ। ਜਿਸ ਤੋਂ ਉਨ੍ਹਾਂ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਇਹ ਇੱਕ ਜ਼ਬਰਦਸਤ ਕਾਮਯਾਬੀ ਸੀ। ਇਸ ਤੋਂ ਇਲਾਵਾ ਜੱਟ ਜਿਓਣਾ ਮੌੜ, ਪੁੱਤ ਜੱਟਾਂ ਦੇ, ਟਰੱਕ ਬਲੀਏ, ਬਲਬੀਰੋ ਭਾਬੀ, ਕਹਿਰ ਸਿੰਘ ਦੀ ਮੌਤ ਵਰਗੇ ਸੁਪਰਹਿੱਟ ਗਾਣੇ ਗਾਏ। ਇਸ ਤੋਂ ਇਲਾਵਾ ਉਨ੍ਹਾਂ ਨੇ ਫਿਲਮ ਪੁੱਤ ਜੱਟਾਂ ਦੇ ਤੇ ਉੱਚਾ ਦਰ ਬਾਬੇ ਨਾਨਕ ਦਾ ਵੀ ਵਿੱਚ ਅਹਿਮ ਰੋਲ ਅਦਾ ਕੀਤਾ।
ਉਨ੍ਹਾਂ ਨੇ ਆਪਣੀ ਜ਼ਿੰਦਗੀ ’ਚ ਕਈ ਐਵਾਰਡ ਜਿੱਤੇ ਹਨ। ਗਾਇਕੀ ਅਤੇ ਅਦਾਕਾਰੀ ਲਈ 26 ਗੋਲਡ ਮੈਡਲ ਅਤੇ 2500 ਤੋਂ ਵੱਧ ਟਰਾਫੀਆਂ ਜਿੱਤ ਚੁੱਕੇ ਹਨ। ਉਸ ਨੂੰ ਕਲਾ ਪ੍ਰੀਸ਼ਦ ਵੱਲੋਂ ਪੰਜਾਬ ਗੌਰਵ ਰਤਨ ਐਵਾਰਡ, ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਗਾਇਕ ਐਵਾਰਡ, ਪੰਜਾਬ ਸਰਕਲ ਇੰਟਰਨੈਸ਼ਨਲ, ਯੂ.ਕੇ ਵੱਲੋਂ ਪੰਜਾਬੀ ਲੋਕ ਪੁਰਸਕਾਰ ਮਿਲ ਚੁੱਕਾ ਹੈ।