ਕਹਿੰਦੇ ਹਨ ਕਿ ਜਦੋਂ ਰੱਬ ਦਿੰਦਾ ਹੈ ਤਾਂ ਛੱਤ ਪਾੜ ਦਿੰਦਾ ਹੈ। ਅਜਿਹਾ ਹੀ ਇਕ ਮਾਮਲਾ ਹੁਸ਼ਿਆਰਪੁਰ ‘ਚ ਸਾਹਮਣੇ ਆਇਆ ਹੈ, ਜਿੱਥੇ ਇਕ ਬਜ਼ੁਰਗ ਵਿਅਕਤੀ ਨੇ 2.5 ਕਰੋੜ ਰੁਪਏ ਦੀ ਲਾਟਰੀ ਜਿੱਤੀ। ਦਰਅਸਲ, ਮਾਹਿਲਪੁਰ ਤੋਂ ਦਵਾਈ ਲੈਣ ਆਏ ਇੱਕ ਬਜ਼ੁਰਗ ਵਿਅਕਤੀ ਦੀ 2.5 ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ। ਇਸ ਤੋਂ ਬਾਅਦ ਘਰ ‘ਚ ਖੁਸ਼ੀ ਦਾ ਮਾਹੌਲ ਹੈ ਅਤੇ ਵਧਾਈਆਂ ਦੇਣ ਵਾਲਿਆਂ ਦੀ ਭੀੜ ਲੱਗ ਗਈ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਾਹਿਲਪੁਰ ਦੇ ਰਹਿਣ ਵਾਲੇ ਬਜ਼ੁਰਗ ਸ਼ੀਤਲ ਸਿੰਘ ਨੇ ਦੱਸਿਆ ਕਿ ਉਹ ਹੁਸ਼ਿਆਰਪੁਰ ਤੋਂ ਦਵਾਈ ਲੈਣ ਆਇਆ ਸੀ ਅਤੇ ਇਸ ਦੌਰਾਨ ਉਸ ਦੀ ਲਾਟਰੀ ਲੱਗੀ ਸੀ ਅਤੇ ਸਿਰਫ 4 ਘੰਟੇ ਬਾਅਦ ਹੀ ਉਸ ਦੀ ਲਾਟਰੀ ਜਿੱਤ ਗਈ। ਲਾਟਰੀ ਸਬੰਧੀ ਜਾਣਕਾਰੀ ਲਾਟਰੀ ਸਟਾਲ ਦੇ ਮਾਲਕ ਵੱਲੋਂ ਫੋਨ ‘ਤੇ ਦਿੱਤੀ ਗਈ।
ਬਜ਼ੁਰਗ ਸ਼ੀਤਲ ਸਿੰਘ ਨੇ ਦੱਸਿਆ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ ਅਤੇ ਉਸ ਦੇ ਦੋ ਬੱਚੇ ਹਨ। ਦੋਵੇਂ ਬੱਚੇ ਵਿਆਹੇ ਹੋਏ ਹਨ। ਉਸ ਨੇ ਦੱਸਿਆ ਕਿ ਉਹ ਉਸ ਪੈਸੇ ਦੀ ਵਰਤੋਂ ਪਰਿਵਾਰ ਨਾਲ ਸਲਾਹ ਕਰਕੇ ਕਰੇਗਾ। ਦੂਜੇ ਪਾਸੇ ਸਟਾਲ ਮਾਲਕ ਅਗਰਵਾਲ ਨੇ ਦੱਸਿਆ ਕਿ ਉਹ ਪਿਛਲੇ 15 ਸਾਲਾਂ ਤੋਂ ਲਾਟਰੀਆਂ ਵੇਚਦਾ ਆ ਰਿਹਾ ਹੈ ਅਤੇ ਪਹਿਲਾਂ ਉਸ ਦੇ ਪਿਤਾ ਉੱਥੇ ਕੰਮ ਕਰਦੇ ਸਨ। ਅੱਜ ਉਸ ਦੇ ਸਟਾਲ ਦੀ ਕਰੋੜਾਂ ਰੁਪਏ ਦੀ ਤੀਜੀ ਲਾਟਰੀ ਜਿੱਤੀ ਗਈ ਹੈ, ਜੋ ਕਿ ਬਹੁਤ ਖੁਸ਼ੀ ਦੀ ਗੱਲ ਹੈ।