ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਦੇ ਬੋਡੁਪਲ ਤੋਂ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਯਾਦਗਿਰੀਗੁਟਾ ਦੀ ਤੀਰਥ ਯਾਤਰਾ ਦੌਰਾਨ 6 ਸਾਲਾ ਬੱਚੇ ਦਾ ਸਿਰ ਮੰਦਰ ਦੀਆਂ ਸਲਾਖਾਂ ਵਿਚਕਾਰ ਫਸ ਗਿਆ। ਫਿਰ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਬੱਚੇ ਦਾ ਸਿਰ ਸਲਾਖਾਂ ਦੇ ਵਿਚਕਾਰੋਂ ਬਾਹਰ ਕੱਢਿਆ ਗਿਆ।
ਸਲਾਖਾਂ ਦੇ ਵਿਚਕਾਰ ਇੱਕ ਬੱਚੇ ਦਾ ਸਿਰ ਫਸਿਆ ਹੋਣ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਬੱਚੇ ਦਾ ਨਾਂ ਦਯਾਕਰ ਦੱਸਿਆ ਜਾ ਰਿਹਾ ਹੈ ਅਤੇ ਉਸ ਦੇ ਮਾਤਾ-ਪਿਤਾ ਮੰਦਰ ‘ਚ ਦਾਖਲ ਹੋਣ ਲਈ ਕਤਾਰ ‘ਚ ਖੜ੍ਹੇ ਸਨ। ਇਸ ਦੌਰਾਨ ਖੇਡਦੇ ਸਮੇਂ ਅਚਾਨਕ ਬੱਚੇ ਦਾ ਸਿਰ ਸਲਾਖਾਂ ਵਿਚਕਾਰ ਫਸ ਗਿਆ।
ਇਸ ਤੋਂ ਬਾਅਦ ਉਸ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਸ ਨਾਲ ਉਸਦੇ ਮਾਤਾ-ਪਿਤਾ ਅਤੇ ਹੋਰ ਸ਼ਰਧਾਲੂ ਡਰ ਗਏ। ਉਸਦੇ ਮਾਤਾ-ਪਿਤਾ ਨੇ ਮੰਦਰ ਦੇ ਹੋਰ ਕਰਮਚਾਰੀਆਂ ਨੂੰ ਸੁਚੇਤ ਕੀਤਾ। ਕਰੀਬ 30 ਮਿੰਟਾਂ ਬਾਅਦ, ਨੇੜੇ ਮੌਜੂਦ ਸ਼ਰਧਾਲੂਆਂ ਨੇ ਬੱਚੇ ਨੂੰ ਹੌਲੀ-ਹੌਲੀ ਉਸ ਦਾ ਸਿਰ ਕਢਵਾਉਣ ਵਿੱਚ ਮਦਦ ਕੀਤੀ ਅਤੇ ਸਾਰਿਆਂ ਨੇ ਸੁੱਖ ਦਾ ਸਾਹ ਲਿਆ।