ਹੁਨਰ ਵਿਕਾਸ ਮੁਹਿੰਮ ਦੇ ਹਿੱਸੇ ਵਜੋਂ 3 ਪੰਜਾਬ ਗਰਲਜ਼ ਬਟਾਲੀਅਨ ਐਨ.ਸੀ.ਸੀ. ਲੁਧਿਆਣਾ ਦੀਆਂ 67 ਐਨ.ਸੀ.ਸੀ. ਗਰਲਜ਼ ਕੈਡਿਟਜ ਨੇ ਡੇਅਰੀ ਪ੍ਰੋਸੈਸਿੰਗ ਅਤੇ ਉਦਯੋਗਿਕ ਕਾਰਜ਼ਾਂ ਬਾਰੇ ਵਿਹਾਰਕ ਗਿਆਨ ਵਧਾਉਣ ਦੇ ਮੰਤਵ ਨਾਲ ਇੱਕ ਵਿਦਿਅਕ ਦੌਰੇ ਦੇ ਹਿੱਸੇ ਵਜੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ ਕੀਤਾ। ਐਨ.ਸੀ.ਸੀ. ਗਰਲਜ਼ ਕੈਡਿਟਸ ਸੈਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਅਤੇ ਸ਼ਹੀਦ-ਏ-ਆਜ਼ਮ ਸੁਖਦੇਵ ਥਾਪਰ ਸਕੂਲ ਲੁਧਿਆਣਾ ਨਾਲ ਸਬੰਧਤ ਸਨ।
ਵੇਰਕਾ ਵੱਲੋਂ ਡੇਅਰੀ ਉਦਯੋਗ ਵਿੱਚ ਪਲਾਂਟ ਦੇ ਕੰਮਕਾਜ ਅਤੇ ਕੁਸ਼ਲਤਾ ਬਾਰੇ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕੀਤੀ ਗਈ। ਐਨ.ਸੀ.ਸੀ. ਕੈਡਿਟਾਂ ਨੂੰ ਇਹ ਦੌਰਾ ਆਉਣ ਵਾਲੀਆਂ ਪੀੜ੍ਹੀਆਂ ਦੇ ਦ੍ਰਿਸ਼ਟੀਕੋਣ ਅਤੇ ਯੋਗਤਾ ਨੂੰ ਬਣਾਉਣ ਵਿੱਚ ਲਾਹੇਵੰਦ ਸਿੱਧ ਹੋਵੇਗਾ।
ਐਨ.ਸੀ.ਸੀ. ਕੈਡਿਟ ਲਈ ਇਹ ਦੌਰਾ ਵੇਰਕਾ ਮੈਨੇਜਮੈਂਟ ਅਤੇ ਸੂਬੇਦਾਰ ਮੇਜਰ ਰਾਕੇਸ਼ ਕੁਮਾਰ, ਜੀ.ਸੀ.ਆਈ., ਏ.ਐਨ.ਓਜ ਸਮੇਤ ਐਨ.ਸੀ.ਸੀ. ਸਟਾਫ ਦੁਆਰਾ ਕਰਵਾਇਆ ਗਿਆ ਸੀ ਜਿਨ੍ਹਾਂ ਐਨ.ਸੀ.ਸੀ. ਗਰਲਜ਼ ਕੈਡਿਟਜ ਦੇ ਹੁਨਰ ਵਿਕਾਸ ਨੂੰ ਯਕੀਨੀ ਬਣਾਇਆ।