ਦਿੱਲੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਵੋਟਾਂ ਦੀ ਗਿਣਤੀ ਜਾਰੀ ਹੈ। ਵੋਟਾਂ ਦੀ ਗਿਣਤੀ ਦੇ ਰੁਝਾਨ ਦਰਸਾਉਂਦੇ ਹਨ ਕਿ ਆਮ ਆਦਮੀ ਪਾਰਟੀ ਦਾ ਪ੍ਰਦਰਸ਼ਨ ਮਾੜਾ ਚੱਲ ਰਿਹਾ ਹੈ। ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ ਦੇ ਚੋਣ ਨਤੀਜੇ ਜਾਰੀ ਹਨ। ਸੁਰੱਖਿਆ ਦੇ ਪੁਖਤੇ ਪ੍ਰਬੰਧ ਕੀਤੇ ਗਏ ਹਨ।
ਨਵੀਂ ਦਿੱਲੀ ਸੀਟ ਵਿੱਚ ਭਾਜਪਾ ਦੇ ਪ੍ਰਵੇਸ਼ ਵਰਮਾ 12388 ਵੋਟਾਂ ਨਾਲ ਅੱਗੇ ਹਨ। ਆਪ ਸੁਪਰੀਮੋ ਅਰਵਿੰਦ ਕੇਜਰੀਵਾਲ 225 ਵੋਟਾਂ ਦੇ ਫ਼ਰਕ ਨਾਲ ਪਿੱਛੇ ਹਨ। ਵੋਟਾਂ ਦੀ ਗਿਣਤੀ ਵਿਚਾਲੇ ‘ਆਪ’ ਦਾ ਵੱਡਾ ਦਾਅਵਾ। ਅਗਲੇ 2 ਘੰਟਿਆਂ ‘ਚ ‘ਆਪ’ ਕਰੇਗੀ ਲੀਡ। ਭਾਜਪਾ ਤੋਂ ਅੱਗੇ ਨਿਕਲੇਗੀ ‘ਆਪ’ ਹੁਣ ਤੱਕ ਭਾਜਪਾ ਨੂੰ 47% ਤੇ ‘ਆਪ’ ਨੂੰ 43.15% ਵੋਟਾਂ ਪਈਆਂ ਹਨ।
ਆਮ ਆਦਮੀ ਪਾਰਟੀ ਨੇ ਪਿਛਲੀਆਂ ਚੋਣਾਂ ਦੇ ਮੁਕਾਬਲੇ ਬਹੁਤ ਮਾੜਾ ਪ੍ਰਦਰਸ਼ਨ ਕੀਤਾ ਹੈ। 2015 ਵਿੱਚ ਆਮ ਆਦਮੀ ਪਾਰਟੀ ਨੇ 67 ਸੀਟਾਂ ਜਿੱਤੀਆਂ ਸਨ, ਪਰ 2020 ਵਿੱਚ ਇਹ ਗਿਣਤੀ ਘੱਟ ਕੇ 62 ਹੋ ਗਈ। ਦੂਜੇ ਪਾਸੇ, ਭਾਜਪਾ ਨੇ 2015 ਵਿੱਚ 3 ਅਤੇ 2020 ਵਿੱਚ 8 ਸੀਟਾਂ ਜਿੱਤੀਆਂ। ਇਸ ਵਾਰ, ਇਸਦੀਆਂ ਸੀਟਾਂ ਵਿੱਚ ਕਾਫ਼ੀ ਵਾਧਾ ਹੋਣ ਵਾਲਾ ਹੈ। ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਮਾੜੇ ਪ੍ਰਦਰਸ਼ਨ ਦੇ ਕਈ ਵੱਡੇ ਕਾਰਨ ਹਨ।
ਦਿੱਲੀ ਵਿੱਚ ਕੁੱਲ 1.55 ਕਰੋੜ ਰਜਿਸਟਰਡ ਵੋਟਰ ਹਨ, ਜਿਨ੍ਹਾਂ ਵਿੱਚ 83.49 ਲੱਖ ਪੁਰਸ਼, 71.74 ਲੱਖ ਔਰਤਾਂ ਅਤੇ 1,267 ਤੀਜੇ ਲਿੰਗ ਦੇ ਵੋਟਰ ਸ਼ਾਮਲ ਹਨ। ਇਨ੍ਹਾਂ ਵਿੱਚੋਂ 2.08 ਲੱਖ ਵੋਟਰਾਂ ਨੇ ਪਹਿਲੀ ਵਾਰ ਵੋਟ ਪਾਈ ਹੈ। ਵੋਟਿੰਗ ਨੂੰ ਵਧੇਰੇ ਸੁਚਾਰੂ ਬਣਾਉਣ ਲਈ, ਚੋਣ ਕਮਿਸ਼ਨ ਨੇ 85 ਸਾਲ ਤੋਂ ਵੱਧ ਉਮਰ ਦੇ ਲਗਭਗ 6,500 ਬਜ਼ੁਰਗ ਨਾਗਰਿਕਾਂ ਅਤੇ 1,051 ਅਪਾਹਜ ਵੋਟਰਾਂ ਲਈ ਘਰ ਤੋਂ ਵੋਟ ਪਾਉਣ (VFH) ਦੀ ਸਹੂਲਤ ਪ੍ਰਦਾਨ ਕੀਤੀ ਸੀ।