ਮੀਂਹ ਕਾਰਨ ਕੇਦਾਰਨਾਥ ਯਾਤਰਾ ਰੁਕ ਗਈ। ਧਾਮ ਸਮੇਤ ਤੀਰਥ ਮਾਰਗਾਂ ‘ਤੇ ਬਰਸਾਤ ਜਾਰੀ ਹੈ। ਯਾਤਰੀਆਂ ਨੂੰ ਸੁਰੱਖਿਅਤ ਥਾਵਾਂ ‘ਤੇ ਰੋਕ ਦਿੱਤਾ ਗਿਆ। 5 ਹਜ਼ਾਰ ਯਾਤਰੀਆਂ ਨੂੰ ਸੋਨਪ੍ਰਯਾਗ ‘ਚ, 3 ਹਜ਼ਾਰ ਨੂੰ ਗੌਰੀਕੁੰਡ ‘ਚ ਰੋਕਿਆ ਗਿਆ। ਹੁਣ ਕੱਲ੍ਹ ਮੌਸਮ ਸਾਫ਼ ਹੋਣ ‘ਤੇ ਯਾਤਰਾ ਸ਼ੁਰੂ ਹੋਵੇਗੀ। ਮੌਸਮ ਵਿਭਾਗ (IMD) ਨੇ ਸੋਮਵਾਰ ਨੂੰ ਕਿਹਾ ਕਿ ਅਗਲੇ ਦੋ ਦਿਨਾਂ ਤੱਕ ਮੱਧ ਪ੍ਰਦੇਸ਼ ਸਮੇਤ 25 ਰਾਜਾਂ ਵਿੱਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਪਿਛਲੇ ਦਿਨੀ ਦੇਸ਼ ਭਰ ਵਿੱਚ ਮੀਂਹ ਕਾਰਨ ਪੰਜ ਰਾਜਾਂ ਵਿੱਚ 16 ਲੋਕਾਂ ਦੀ ਜਾਨ ਚਲੀ ਗਈ ਹੈ। ਰਾਜਸਥਾਨ ‘ਚ ਅਸਮਾਨੀ ਬਿਜਲੀ ਡਿੱਗਣ ਦੀਆਂ ਵੱਖ-ਵੱਖ ਘਟਨਾਵਾਂ ‘ਚ 4 ਲੋਕਾਂ ਦੀ ਮੌਤ ਹੋ ਗਈ। ਮੁੰਬਈ ਵਿੱਚ, ਦੋ ਇਮਾਰਤਾਂ ਦੇ ਕੁਝ ਹਿੱਸੇ ਡਿੱਗਣ ਨਾਲ ਛੇ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਦਿੱਲੀ ਰੇਲਵੇ ਸਟੇਸ਼ਨ ‘ਤੇ ਬਿਜਲੀ ਦੇ ਖੰਭੇ ਤੋਂ ਕਰੰਟ ਲੱਗਣ ਨਾਲ ਇੱਕ ਔਰਤ ਦੀ ਮੌਤ ਹੋ ਗਈ।