ਸਵਰਨਕਾਰਾਂ ਦੀ ਅਹਿਮ ਮੀਟਿੰਗ ਅੰਮ੍ਰਿਤਸਰ ਜ਼ਿਲਾ ਪ੍ਰਧਾਨ ਅਸ਼ਵਨੀ ਕੁਮਾਰ ਕਾਲੇਸ਼ਾਹ ਦੀ ਅਗਵਾਈ ਹੇਠ ਗੁਰੂ ਬਾਜ਼ਾਰ ਵਿਖੇ ਹੋਈ। ਇਸ ਮੌਕੇ ’ਤੇ ਸਵਰਨਕਾਰ ਭਾਈਚਾਰੇ ਦੇ ਭੱਖਦੇ ਮਸਲਿਆਂ, ਸੁਰੱਖਿਆ ਤੇ ਹੋਰ ਕਈ ਮੁੱਦਿਆਂ ਨੂੰ ਲੈ ਕੇ ਵਿਚਾਰਾਂ ਕੀਤੀਆਂ ਗਈਆਂ। ਇਸ ਮੋਕੇ ’ਤੇ ਸਵਰਨਕਾਰ 1 ਪੰਜਾਬ ਦੇ ਪ੍ਰਧਾਨ ਅਸ਼ਵਨੀ ਕੁਮਾਰ ਨਾਮੇਸ਼ਾਹ ਤੇ ਚੇਅਰਮੈਨ ਕੁਲਜੀਤ ਸਿੰਘ ਧੁੰਨਾ ਨੇ ਸਮੂਹ ਸਵਰਨਕਾਰਾਂ ਦੀ ਸਹਿਮਤੀ ਨਾਲ ਐਲਾਨ ਕੀਤਾ ਕਿ 25 ਤੋਂ 29 ਜੂਨ ਤੱਕ ਗਰਮੀ ਦੀਆਂ ਛੁੱਟੀਆ ਕਾਰਨ ਪੂਰੇ ਪੰਜਾਬ ਦੇ ਸਵਰਨਕਾਰ ਆਪਣੀਆ ਦੁਕਾਨਾ ਬੰਦ ਰੱਖਣਗੇ।