21500 cusecs of water released from Nangal Dam into Sutlej River : ਨੰਗਲ, 4 ਅਕਤੂਬਰ : ਮੌਸਮ ਵਿਭਾਗ ਵੱਲੋਂ 6 ਅਤੇ 7 ਅਕਤੂਬਰ ਨੂੰ ਭਾਰੀ ਮੀਂਹ ਪੈਣ ਦੀ ਚੇਤਾਵਨੀ ਦਿੱਤੀ ਗਈ। ਜਿਸ ਤੋਂ ਬਾਅਦ ਭਾਖੜਾ ਡੈਮ ਦੇ ਫਲੱਡ ਗੇਟ 2 ਫੁੱਟ ਖੋਲੇ ਗਏ। ਜਦਕਿ ਭਾਖ਼ੜਾ ਡੈਮ ਦੀ ਗੋਬਿੰਦ ਸਾਗਰ ਝੀਲ ਵਿੱਚ ਇਸ ਵੇਲੇ 1672.62 ਫੁੱਟ ਹੈ ਜੋ ਖਤਰੇ ਦੇ ਨਿਸ਼ਾਨ ਤੋਂ 6. 38 ਫੁੱਟ ਥੱਲੇ ਹੈ। ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਵਿੱਚ ਹੋਣ ਵਾਲੇ ਮੀਂਹ ਦੇ ਮੱਦੇਨਜ਼ਰ ਡੈਮ ਦੇ ਪਾਣੀ ਦੀ ਸਮਰੱਥਾ ਨੂੰ ਘਟਾਉਣ ਲਈ ਅੱਜ ਦੁਬਾਰਾ ਫਲੱਡ ਗੇਟ ਖੋਲੇ ਗਏ।
ਦੂਜੇ ਪਾਸੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਨੰਗਲ ਡੈਮ ਤੋਂ ਬੀਬੀਐਮਬੀ ਨਹਿਰ ਵਿੱਚ 12500 ਕਿਊਸਿਕ ਅਤੇ ਆਨੰਦਪੁਰ ਸਾਹਿਬ ਹਾਈਡਲ ਨਹਿਰ ਵਿੱਚ 9 ਹਜ਼ਾਰ 100 ਕਿਉਸਿਕ ਪਾਣੀ ਛੱਡਿਆ ਗਿਆ ਹੈ ਜਦਕਿ ਸਤਲੁਜ ਦਰਿਆ ਵਿੱਚ ਅੱਜ 21,500 ਕਿਉਸਿਕ ਪਾਣੀ ਛੱਡਿਆ ਗਿਆ। ਸਤਲੁਜ ਦਰਿਆ ਵਿੱਚ ਪਾਣੀ ਛੱਡਣ ਨਾਲ ਪਿੰਡ ਬੇਲਾ ਧਿਆਨੀ, ਭਨਾਮ, ਹਰਸਾ ਬੇਲਾ, ਪੱਤੀ ਦੁਲਚੀ,ਸਮੇਤ ਦਰਜਣ ਬੇਲਿਆ ਦੇ ਪਿੰਡਾਂ ਦੀਆਂ ਫਸਲਾਂ ਮੁੜ ਪਾਣੀ ਵਿੱਚ ਡੁੱਬ ਗਈਆਂ ਹਨ। ਜੇਕਰ ਹਿਮਾਚਲ ਪ੍ਰਦੇਸ ਦੇ ਪਹਾੜੀ ਖੇਤਰਾਂ ਵਿੱਚ ਜਿਆਦਾ ਮੀੰਹ ਪੈੰਦਾ ਹੈ ਤਾਂ ਪੰਜਾਬ ਦੇ ਪਿੰਡਾਂ ਦੇ ਮੁੜ ਪਹਿਲਾ ਵਰਗੇ ਹਲਾਤ ਬਣ ਸਕਦੇ ਹਨ।