Hyundai ਦੀ ਸਭ ਤੋਂ ਮਸ਼ਹੂਰ SUV Creta ਦਾ ਫੇਸਲਿਫਟ ਅਵਤਾਰ 16 ਜਨਵਰੀ ਨੂੰ ਭਾਰਤੀ ਬਾਜ਼ਾਰ ਵਿੱਚ ਦਾਖਲ ਹੋਵੇਗਾ। ਅਧਿਕਾਰਤ ਲਾਂਚ ਤੋਂ ਪਹਿਲਾਂ, ਕੰਪਨੀ ਨੇ ਗਾਹਕਾਂ ਲਈ 2024 ਕ੍ਰੇਟਾ ਫੇਸਲਿਫਟ ਮਾਡਲ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਤੁਸੀਂ ਇਸ ਕਾਰ ਨੂੰ 25 ਹਜ਼ਾਰ ਰੁਪਏ ਦੀ ਬੁਕਿੰਗ ਰਕਮ ਦੇ ਕੇ ਬੁੱਕ ਕਰ ਸਕਦੇ ਹੋ। ਜੇਕਰ ਤੁਸੀਂ ਵੀ 2024 Hyundai Creta Facelift ਮਾਡਲ ਖਰੀਦਣਾ ਚਾਹੁੰਦੇ ਹੋ, ਤਾਂ ਤੁਸੀਂ ਇਸ ਕਾਰ ਨੂੰ ਆਪਣੇ ਨਾਮ ‘ਤੇ ਬੁੱਕ ਕਰ ਸਕਦੇ ਹੋ। ਬੁਕਿੰਗ ਲਈ, ਤੁਹਾਨੂੰ ਜਾਂ ਤਾਂ ਆਪਣੇ ਨਜ਼ਦੀਕੀ ਕਾਰ ਡੀਲਰ ਨਾਲ ਸੰਪਰਕ ਕਰਨਾ ਹੋਵੇਗਾ ਜਾਂ ਤੁਸੀਂ ਹੁੰਡਈ ਦੀ ਅਧਿਕਾਰਤ ਸਾਈਟ ਰਾਹੀਂ ਵੀ ਨਵੀਂ ਕ੍ਰੇਟਾ ਬੁੱਕ ਕਰ ਸਕਦੇ ਹੋ। ਤੁਹਾਨੂੰ ਹੁੰਡਈ ਦੀ ਨਵੀਂ ਕ੍ਰੇਟਾ ਕੁੱਲ ਸੱਤ ਵੇਰੀਐਂਟਸ, E, EX, S, S(O), SX, SX Tech, SX (O) ਵਿੱਚ ਮਿਲੇਗੀ। ਇਸ ਕਾਰ ਨੂੰ 6 ਮੋਨੋ-ਟੋਨ ਕਲਰ ਆਪਸ਼ਨ ਅਤੇ 1 ਡਿਊਲ-ਟੋਨ ਕਲਰ ਆਪਸ਼ਨ ‘ਚ ਖਰੀਦਿਆ ਜਾ ਸਕਦਾ ਹੈ।
ਹੁੰਡਈ ਨੇ ਇਸ ਆਉਣ ਵਾਲੀ SUV ਦੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ, ਤਸਵੀਰਾਂ ‘ਚ ਇਸ ਕਾਰ ਦਾ ਫਰੰਟ, ਰੀਅਰ ਅਤੇ ਇੰਟੀਰੀਅਰ ਡਿਜ਼ਾਈਨ ਨਜ਼ਰ ਆ ਰਿਹਾ ਹੈ। ਨਵੀਂ ਕ੍ਰੇਟਾ ਦੇ ਫਰੰਟ ਡਿਜ਼ਾਈਨ ਨੂੰ ਮੌਜੂਦਾ ਮਾਡਲ ਦੇ ਮੁਕਾਬਲੇ ਕਾਫੀ ਅਪਡੇਟ ਕੀਤਾ ਗਿਆ ਹੈ। ਨਵੀਂ ਕ੍ਰੇਟਾ ‘ਚ ਤੁਹਾਨੂੰ ਪਹਿਲਾਂ ਦੇ ਮੁਕਾਬਲੇ ਵੱਡੀ ਅਤੇ ਬਿਹਤਰ ਫਰੰਟ ਗਰਿੱਲ ਮਿਲੇਗੀ। ਇਸ ਤੋਂ ਇਲਾਵਾ ਹੈੱਡਲੈਂਪਸ ਅਤੇ LED ਡੇ-ਟਾਈਮ ਰਨਿੰਗ ਲਾਈਟਾਂ ਨੂੰ ਵੀ ਸੋਧਿਆ ਗਿਆ ਹੈ।
ਤੁਹਾਨੂੰ ਨਾ ਸਿਰਫ ਬਾਹਰੀ ਡਿਜ਼ਾਈਨ ‘ਚ ਬਦਲਾਅ ਦੇਖਣ ਨੂੰ ਮਿਲੇਗਾ ਸਗੋਂ ਕਾਰ ਦੇ ਇੰਟੀਰੀਅਰ ‘ਚ ਵੀ ਕਈ ਬਦਲਾਅ ਦੇਖਣ ਨੂੰ ਮਿਲਣਗੇ। ਹੁਣ ਨਵੀਂ ਕ੍ਰੇਟਾ ਵਿੱਚ ਤੁਹਾਨੂੰ ਇੱਕ ਵੱਡਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਅਤੇ ਇੱਕ ਵੱਡਾ ਡਿਜੀਟਲ ਇੰਸਟਰੂਮੈਂਟ ਕਲੱਸਟਰ ਡਿਸਪਲੇ ਮਿਲਣ ਜਾ ਰਿਹਾ ਹੈ। ਇੰਨਾ ਹੀ ਨਹੀਂ ਨਵੀਂ ਕ੍ਰੇਟਾ 360 ਡਿਗਰੀ ਕੈਮਰਾ ਫੀਚਰ ਨਾਲ ਆ ਸਕਦੀ ਹੈ। Hyundai ਦੀ ਇਸ ਨਵੀਂ SUV ‘ਚ ਨਵਾਂ ਅਤੇ ਸਪੋਰਟੀ 1.5 ਲੀਟਰ ਟਰਬੋਚਾਰਜਡ GDi ਪੈਟਰੋਲ ਇੰਜਣ ਦਿੱਤਾ ਜਾ ਸਕਦਾ ਹੈ। ਇਸ ਆਉਣ ਵਾਲੀ SUV ਨੂੰ ਤਿੰਨ ਵੱਖ-ਵੱਖ ਇੰਜਣ ਵਿਕਲਪਾਂ ਅਤੇ ਚਾਰ ਵੱਖ-ਵੱਖ ਟ੍ਰਾਂਸਮਿਸ਼ਨ ਵਿਕਲਪਾਂ ਨਾਲ ਲਾਂਚ ਕੀਤਾ ਜਾ ਸਕਦਾ ਹੈ।