Monday, September 16, 2024
spot_img

1999 ਰੁਪਏ ਦੇ ਕੇ ਸਿਰਫ਼ 1 ਘੰਟੇ ‘ਚ ਪਹੁੰਚੋਗੇ ਸ਼ਿਮਲਾ ਤੋਂ ਅੰਮ੍ਰਿਤਸਰ, ਜਾਣੋ ਕਦੋਂ ਸ਼ੁਰੂ ਹੋਣਗੀਆਂ ਸੇਵਾਵਾਂ

Must read

ਹਿਲਸ ਕਵੀਨ ਸ਼ਿਮਲਾ ‘ਚ ਗੋਲਡਨ ਟੈਂਪਲ ਤੇ ਦੁਰਗਿਆਣਾ ਮੰਦਰ ਦੀ ਨਗਰੀ ਦੀ ਹਵਾਈ ਯਾਤਰਾ ਦਾ ਹੁਣ ਸਿਰਫ 1999 ਰੁਪਏ ਵਿਚ ਹੋਵੇਗੀ। ਦੱਸ ਦਈਏ ਕਿ ਯਾਤਰੀ ਨੂੰ ਸ਼ਿਮਲਾ ਤੋਂ ਅੰਮ੍ਰਿਤਸਰ ਪਹੁੰਚ ਲਈ ਸਿਰਫ਼ ਇੱਕ ਘੰਟੇ ਦਾ ਸਮਾਂ ਲੱਗੇਗਾ। ਏਲਾਇੰਸ ਏਅਰ ਜਹਾਜ਼ ਕੰਪਨੀ ਨੇ ਸ਼ਿਮਲਾ ਤੋਂ ਅੰਮ੍ਰਿਤਸਰ ਹਵਾਈ ਯਾਤਰਾ ਦਾ ਸ਼ੈਡਿਊਲ ਜਾਰੀ ਕਰ ਦਿੱਤਾ ਹੈ। ਇਹ ਸੇਵਾਵਾਂ 16 ਨਵੰਬਰ ਤੋਂ ਸ਼ੁਰੂ ਹੋ ਜਾਣਗੀਆਂ।

ਦੱਸ ਦਈਏ ਕਿ ਹਫਤੇ ਦੇ ਤਿੰਨ ਦਿਨ ਮੰਗਲਵਾਰ, ਵੀਰਵਾਰ ਤੇ ਸ਼ਨੀਵਾਰ ਨੂੰ ਇਸ ਸੇਵਾ ਦਾ ਸੰਚਾਲਨ ਹੋਵੇਗਾ। ਹਵਾਈ ਸੇਵਾ ਦਾ ਸ਼ੈਡਿਊਲ ਏਲਾਇੰਸ ਏਅਰ ਦੀ ਅਧਿਕਾਰਕ ਵੈੱਬਸਾਈਟ ‘ਤੇ ਉਪਲਬਧ ਹੈ।

ਸ਼ਿਮਲਾ ਦੇ ਜੁਬੜਹੱਟੀ ਹਵਾਈ ਅੱਡੇ ਤੋਂ ਸਵੇਰੇ 8 ਵਜ ਕੇ 10 ਮਿੰਟ ‘ਤੇ ਉਡਾਣ ਦਾ ਸਮਾਂ ਜਹਾਜ਼ 9 ਵਜ ਕੇ 10 ਮਿੰਟ ‘ਤੇ ਅੰਮ੍ਰਿਤਸਰ ਪਹੁੰਚ ਜਾਵੇਗਾ। ਦੂਜੇ ਪਾਸੇ ਅੰਮ੍ਰਿਤਸਰ ਤੋਂ ਸਵੇਰੇ 9 ਵਜ ਕੇ 35 ਮਿੰਟ ‘ਤੇ ਉਡਾਣ ਭਰ ਕੇ 10 ਵਜ ਕੇ 35 ਮਿੰਟ ‘ਤੇ ਸ਼ਿਮਲਾ ਪਹੁੰਚੇਗਾ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article