Thursday, January 23, 2025
spot_img

ਪੰਜਾਬ ਨੈਸ਼ਨਲ ਬੈਂਕ ‘ਤੇ ਬਦਮਾਸ਼ਾਂ ਨੇ ਕੀਤਾ ਹਮਲਾ, ਦਿਨ ਦਿਹਾੜੇ ਲੁੱਟੇ 18.80 ਕਰੋੜ ਰੁਪਏ

Must read

ਮਨੀਪੁਰ ਦੇ ਉਖਰੁਲ ਕਸਬੇ ਵਿੱਚ ਵੀਰਵਾਰ ਨੂੰ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਦੀ ਇੱਕ ਸ਼ਾਖਾ ਵਿੱਚ ਲੁੱਟ ਦੀ ਇੱਕ ਵੱਡੀ ਘਟਨਾ ਵਾਪਰੀ। ਅਧਿਕਾਰੀਆਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਅਣਪਛਾਤੇ ਹਥਿਆਰਬੰਦ ਲੁਟੇਰਿਆਂ ਨੇ ਉਖਰੁਲ ਸਥਿਤ ਪੀਐਨਬੀ ਬ੍ਰਾਂਚ ‘ਚ 18.85 ਕਰੋੜ ਰੁਪਏ ਲੁੱਟ ਲਏ। ਪੁਲਿਸ ਨੇ ਚਸ਼ਮਦੀਦਾਂ ਦੇ ਹਵਾਲੇ ਨਾਲ ਦੱਸਿਆ ਕਿ 8 ਤੋਂ 10 ਹਥਿਆਰਬੰਦ ਵਿਅਕਤੀਆਂ ਨੇ ਉਖਰੁਲ ਸ਼ਹਿਰ ਦੇ ਵਿਊਲੈਂਡ-1 ਸਥਿਤ ਪੀਐਨਬੀ ਬੈਂਕ ਦੀ ਸ਼ਾਖਾ ‘ਤੇ ਦੁਪਹਿਰ ਵੇਲੇ ਹਮਲਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਬਦਮਾਸ਼ਾਂ ਨੇ ਬੈਂਕ ‘ਤੇ ਹਮਲਾ ਕੀਤਾ ਤਾਂ ਕਰਮਚਾਰੀ ਪੂਰੇ ਦਿਨ ਦੇ ਲੈਣ-ਦੇਣ ਤੋਂ ਬਾਅਦ ਪੈਸੇ ਗਿਣ ਰਹੇ ਸਨ।

ਪੁਲਿਸ ਅਨੁਸਾਰ ਹਥਿਆਰਬੰਦ ਅਪਰਾਧੀਆਂ ਨੇ ਪੈਸੇ ਗਿਣ ਰਹੇ ਮੁਲਾਜ਼ਮਾਂ ਕੋਲ ਪਹੁੰਚ ਕੇ 18.85 ਕਰੋੜ ਰੁਪਏ ਲੁੱਟ ਲਏ। ਅਣਪਛਾਤੇ ਨਕਾਬਪੋਸ਼ ਵਿਅਕਤੀਆਂ ਕੋਲ ਕਥਿਤ ਤੌਰ ‘ਤੇ ਆਧੁਨਿਕ ਹਥਿਆਰ ਸਨ ਅਤੇ ਉਨ੍ਹਾਂ ਨੇ ਸੁਰੱਖਿਆ ਕਰਮਚਾਰੀਆਂ ਅਤੇ ਪੀਐਨਬੀ ਸ਼ਾਖਾ ਦੇ ਸਟਾਫ ਨੂੰ ਕਾਬੂ ਕਰ ਲਿਆ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ, ‘ਸੁਰੱਖਿਆ ਕਰਮਚਾਰੀਆਂ ਅਤੇ ਬੈਂਕ ਕਰਮਚਾਰੀਆਂ ਨੂੰ ਬੰਦੂਕ ਦੀ ਨੋਕ ‘ਤੇ ਰੱਸੀਆਂ ਨਾਲ ਬੰਨ੍ਹ ਕੇ ਸਟੋਰ ਰੂਮ ਦੇ ਅੰਦਰ ਬੰਦ ਕਰ ਦਿੱਤਾ ਗਿਆ ਜੋ ਨਕਦੀ ਲੈ ਕੇ ਭੱਜ ਗਏ।’ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਅਗਵਾਈ ਵਿੱਚ ਸੁਰੱਖਿਆ ਬਲ ਤੁਰੰਤ ਮੌਕੇ ‘ਤੇ ਪਹੁੰਚ ਗਏ ਅਤੇ ਇਸ ਸਬੰਧੀ ਬੈਂਕ ਅਧਿਕਾਰੀ ਨੇ ਪੁਲਿਸ ਕੋਲ ਮਾਮਲਾ ਦਰਜ ਕਰ ਲਿਆ ਹੈ।

ਖਬਰਾਂ ਮੁਤਾਬਕ ਬੈਂਕ ‘ਚ ਇੰਨੀ ਵੱਡੀ ਲੁੱਟ ਦੀ ਸੂਚਨਾ ਮਿਲਦੇ ਹੀ ਇਲਾਕੇ ‘ਚ ਹੜਕੰਪ ਮਚ ਗਿਆ। ਇਸ ਦਰਦਨਾਕ ਘਟਨਾ ਤੋਂ ਬਾਅਦ ਸੁਰੱਖਿਆ ਬਲਾਂ ਨੇ ਲੁਟੇਰਿਆਂ ਨੂੰ ਫੜਨ ਲਈ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਚਲਾਈ ਹੈ। ਦੱਸ ਦਈਏ ਕਿ 7 ਮਹੀਨੇ ਪਹਿਲਾਂ ਮਣੀਪੁਰ ‘ਚ ਭੜਕੀ ਜਾਤੀ ਹਿੰਸਾ ਤੋਂ ਬਾਅਦ ਪਹਿਲੀ ਵਾਰ ਉਖਰੁਲ ਕਸਬੇ ‘ਚ ਲੁੱਟ ਦੀ ਇੰਨੀ ਵੱਡੀ ਘਟਨਾ ਵਾਪਰੀ ਹੈ। ਇਸ ਤੋਂ ਪਹਿਲਾਂ ਜੁਲਾਈ ਵਿੱਚ, ਇੱਕ ਹਥਿਆਰਬੰਦ ਗਰੋਹ ਨੇ ਚੂਰਾਚੰਦਪੁਰ ਵਿੱਚ ਐਕਸਿਸ ਬੈਂਕ ਦੀ ਇੱਕ ਸ਼ਾਖਾ ਤੋਂ ਇੱਕ ਕਰੋੜ ਰੁਪਏ ਲੁੱਟ ਲਏ ਸਨ। ਦੱਸ ਦਈਏ ਕਿ ਮਣੀਪੁਰ ਇਸ ਸਾਲ ਮੀਤੇਈ ਅਤੇ ਕੁਕੀ ਭਾਈਚਾਰਿਆਂ ਵਿਚਾਲੇ ਹੋਏ ਟਕਰਾਅ ਕਾਰਨ ਕਾਫੀ ਸਮੇਂ ਤੱਕ ਅਸ਼ਾਂਤ ਰਿਹਾ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article