ਖੰਨਾ ਤੋਂ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਨਾਟਕ ਕੁੜੀ ਦੀ ਮੌਤ ਦਾ ਕਾਰਨ ਬਣ ਗਿਆ। ਜਾਣਕਾਰੀ ਮੁਤਾਬਕ 13 ਸਾਲਾ ਕੁੜੀ ਆਪਣੇ ਛੋਟੇ ਭਰਾ ਤੇ ਹੋਰ ਬੱਚਿਆਂ ਨਾਲ CID ਸੀਰੀਅਲ ਦੇਖ ਰਹੀ ਸੀ ਤੇ ਦੇਖਦੀ-ਦੇਖਦੀ ਹੀ ਨਾਟਕ ਦੀ ਨਕਲ ਕਰਨ ਲੱਗ ਪਈ।
ਮ੍ਰਿਤਕ ਦੀ ਪਛਾਣ ਅਨੀਤਾ ਵਜੋਂ ਹੋਈ ਹੈ। ਅਨੀਲਾ ਸਟੂਲ ‘ਤੇ ਚੜ੍ਹ ਕੇ ਨਾਟਕ ਦੀ ਨਕਲ ਕਰ ਰਹੀ ਸੀ। ਨਕਲ ਕਰਦਿਆਂ ਉਸ ਨੇ ਇਕ ਤਾਰ ਲੈ ਕੇ ਆਪਣੀ ਗਰਦਨ ਵਿਚ ਪਾ ਲਈ ਅਤੇ ਫਾਂਸੀ ਲੈਣ ਵਾਲੀ ਨਕਲ ਮੇਜ਼ ‘ਤੇ ਚੜ੍ਹ ਕੇ ਕੀਤੀ। ਸਟੂਲ ਟੁੱਟਣ ਕਾਰਨ ਕੁੜੀ ਦਾ ਸੰਤੁਲਨ ਵਿਗੜ ਗਿਆ ਤੇ ਉਹ ਤਾਰ ਨਾਲ ਲਟਕ ਗਈ ਤੇ ਉਸ ਦੀ ਦਰਦਨਾਕ ਮੌਤ ਹੋ ਗਈ।