ਲੁਧਿਆਣਾ ‘ਚ 122 ਬੱਚੇ ਖਾਣਾ ਖਾਣ ਨਾਲ ਬੀਮਾਰ ਹੋ ਗਏ ਹਨ। ਇਹ ਸਾਰੇ ਬੱਚੇ ਅੰਮ੍ਰਿਤਸਰ ਤੋਂ ਮੱਧ ਪ੍ਰਦੇਸ਼ ਦੇ ਭੋਪਾਲ ਜਾ ਰਹੇ ਸਨ। ਭੋਪਾਲ ਦੀ ਇੱਕ ਸੰਸਥਾ ਸਪੋਰਟਸ ਯੂਥ ਵੈਲਫੇਅਰ ਇਸ ਤੋਂ ਪਹਿਲਾਂ ਬੱਚਿਆਂ ਨੂੰ ਟੂਰ ਲਈ ਅੰਮ੍ਰਿਤਸਰ ਲੈ ਕੇ ਆਈ ਸੀ।
ਜਦੋਂ ਇਹ ਖਾਣਾ ਅੰਮ੍ਰਿਤਸਰ ਦੇ ਸਮਾਰਟ ਹੋਟਲ ਤੋਂ ਪੈਕ ਕਰਕੇ ਬੱਚਿਆਂ ਨੂੰ ਖਾਣ ਲਈ ਦਿੱਤਾ ਗਿਆ ਤਾਂ ਖਾਣਾ ਖਾਂਦੇ ਹੀ ਸਾਰੇ ਬੱਚਿਆਂ ਨੂੰ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ ਅਤੇ ਸਾਹ ਲੈਣ ਵਿੱਚ ਤਕਲੀਫ਼ ਹੋਣ ਲੱਗੀ। ਜਿਸ ਤੋਂ ਬਾਅਦ ਟਰੇਨ ‘ਚ ਹਫੜਾ-ਦਫੜੀ ਮਚ ਗਈ।
ਪਰ ਜੀਆਰਪੀ ਅਤੇ ਲੋਕਾਂ ਦੀ ਮਦਦ ਨਾਲ ਇਨ੍ਹਾਂ ਸਾਰੇ ਬੱਚਿਆਂ ਨੂੰ ਇਲਾਜ ਲਈ ਲੁਧਿਆਣਾ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਬੱਚਿਆਂ ਦਾ ਇਲਾਜ ਚੱਲ ਰਿਹਾ ਹੈ ਅਤੇ ਕੁਝ ਨੂੰ ਭੋਪਾਲ ਵਾਪਸ ਭੇਜ ਦਿੱਤਾ ਗਿਆ ਹੈ।