ਚੰਡੀਗੜ੍ਹ : ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜੇਸ਼ਨ ਦੇਸ਼ ਭਰ ਵਿੱਚ ਦਵਾਈਆਂ ਦੀ ਕੁਆਲਿਟੀ ਬਾਰੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਸਤੰਬਰ 2025 ਦੀ ਰਿਪੋਰਟ ਵਿੱਚ ਦੇਸ਼ ਭਰ ਦੀਆਂ 112 ਦਵਾਈਆਂ ਦੀ ਗੁਣਵੱਤਾ ਦੇ ਨਮੂਨੇ ਫੇਲ੍ਹ ਹੋ ਗਏ ਹਨ।
ਇਨ੍ਹਾਂ ਦਵਾਈਆਂ ‘ਚ 11 ਦਵਾਈਆਂ ਉਹ ਸ਼ਾਮਲ ਹਨ ਜੋ ਪੰਜਾਬ ਵਿੱਚ ਬਣਦੀਆਂ ਹਨ। ਜਿੰਨਾਂ ਦਵਾਈਆਂ ਦੇ ਨਮੂਨੇ ਫੇਲ੍ਹ ਹੋਏ ਹਨ ਉਨ੍ਹਾਂ ਵਿੱਚ ਤਿੰਨ ਦਵਾਈਆਂ ਖੰਘ ਦੀਆਂ ਵੀ ਸ਼ਾਮਲ ਹਨ। ਜਿੰਨਾਂ ਦਵਾਈਆਂ ਦੇ ਨਮੂਨੇ ਲਏ ਗਏ ਸਨ ਉਹ ਦਵਾਈਆਂ ਦਿਲ ਦੀ ਬਿਮਾਰੀ, ਕੈਂਸਰ, ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਦਮਾ, ਇਨਫੈਕਸ਼ਨ, ਦਰਦ, ਸੋਜ, ਅਨੀਮੀਆ ਅਤੇ ਮਿਰਗੀ ਵਰਗੀਆਂ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਵਰਤੀਆਂ ਜਾਂਦੀਆਂ ਹਨ।
ਦੇਸ਼ ਭਰ ‘ਚ ਕੇਂਦਰੀ ਅਤੇ ਰਾਜ-ਪੱਧਰੀ ਪ੍ਰਯੋਗਸ਼ਾਲਾਵਾਂ ਵਿੱਚ 52 ਦਵਾਈਆਂ ਮਿਆਰਾਂ ਨੂੰ ਪੂਰਾ ਕਰਨ ਵਿੱਚ ਅਸਫਲ ਰਹੀਆਂ, ਜਦੋਂ ਕਿ 60 ਰਾਜ ਪੱਧਰ ‘ਤੇ ਮਾਪਦੰਡਾਂ ਨੂੰ ਪੂਰਾ ਕਰਨ ਵਿੱਚ ਅਸਫਲ ਰਹੀਆਂ। ਸਭ ਤੋਂ ਵੱਧ ਦਵਾਈਆਂ 49 ਹਿਮਾਚਲ ਪ੍ਰਦੇਸ਼ ਵਿੱਚ, 16 ਗੁਜਰਾਤ ਵਿੱਚ, 12 ਉਤਰਾਖੰਡ ਵਿੱਚ, 11 ਪੰਜਾਬ ਵਿੱਚ ਅਤੇ 6 ਮੱਧ ਪ੍ਰਦੇਸ਼ ਵਿੱਚ ਹੋਰ ਰਾਜਾਂ ਨਾਲ ਸਬੰਧਿਤ ਹਨ।




