ਐਲਪੀਜੀ ਖਪਤਕਾਰਾਂ ਲਈ ਸਬੰਧਤ ਗੈਸ ਏਜੰਸੀ ਕੋਲ ਜਾਣਾ ਅਤੇ ਬਾਇਓਮੈਟ੍ਰਿਕ ਪ੍ਰਮਾਣਿਕਤਾ ਦੁਆਰਾ ਈ-ਕੇਵਾਈਸੀ ਕਰਵਾਉਣਾ ਲਾਜ਼ਮੀ ਹੈ। ਪਹਿਲਾਂ ਇਸ ਦੀ ਸੀਮਾ 31 ਦਸੰਬਰ 2023 ਤੱਕ ਤੈਅ ਕੀਤੀ ਗਈ ਸੀ। ਬਹੁਤ ਸਾਰੇ ਖਪਤਕਾਰਾਂ ਦੇ ਅਜੇ ਵੀ ਈ-ਕੇਵਾਈਸੀ ਨਾ ਹੋਣ ਕਾਰਨ, ਪੈਟਰੋਲੀਅਮ ਅਤੇ ਗੈਸ ਮੰਤਰਾਲੇ ਨੇ ਇਸ ਸਾਲ 31 ਮਈ ਤੱਕ ਆਪਣੀ ਸੀਮਾ ਵਧਾ ਦਿੱਤੀ ਹੈ।
ਭਾਰਤ ਗੈਸ ਦੀ ਸਥਾਨਕ ਉਮਾ ਗੈਸ ਏਜੰਸੀ ਦੇ ਡਾਇਰੈਕਟਰ ਸਤਿੰਦਰ ਸਿੰਘ ਨੇ ਦੱਸਿਆ ਕਿ 31 ਮਈ ਤੱਕ ਈ-ਕੇਵਾਈਸੀ ਨਾ ਕਰਨ ਵਾਲੇ ਖਪਤਕਾਰਾਂ ਨੂੰ ਸਪਲਾਈ ਵਿੱਚ ਵਿਘਨ ਪੈ ਜਾਵੇਗਾ ਅਤੇ ਖਾਸ ਕਰਕੇ ਜਿਨ੍ਹਾਂ ਖਪਤਕਾਰਾਂ ਨੂੰ ਸਬਸਿਡੀ ਦਾ ਲਾਭ ਮਿਲਦਾ ਹੈ, ਉਨ੍ਹਾਂ ਨੂੰ ਸਬਸਿਡੀ ਨਹੀਂ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਜਿਨ੍ਹਾਂ ਖਪਤਕਾਰਾਂ ਦੇ ਨਾਂ ’ਤੇ ਕੁਨੈਕਸ਼ਨ ਹੈ, ਉਹ ਆਪਣੇ ਆਧਾਰ ਕਾਰਡ ਅਤੇ ਗੈਸ ਪਾਸਬੁੱਕ ਨਾਲ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਏਜੰਸੀ ਦੇ ਦਫ਼ਤਰ ਵਿੱਚ ਹਾਜ਼ਰ ਹੋ ਕੇ ਆਪਣਾ ਈ-ਕੇਵਾਈਸੀ ਕਰਵਾ ਸਕਦੇ ਹਨ।