Sunday, February 22, 2026
spot_img

1 ਕਰੋੜ 25 ਲੱਖ ‘ਚ ਵਿੱਕਿਆ 105 ਸਾਲ ਪੁਰਾਣਾ ਟ੍ਰੈਕਟਰ, ਕੈਲੀਫੋਰਨੀਆ ਦੇ ਮਿਊਜ਼ੀਅਮ ‘ਚ ਰੱਖਿਆ ਜਾਵੇਗਾ

Must read

ਪਿਛਲੇ ਕੁਝ ਦਿਨਾਂ ਤੋਂ ਇੰਟਰਨੈੱਟ ‘ਤੇ ਕਾਫੀ ਚਰਚਾ ਵਿੱਚ ਰਹਿਆ ਜਲੰਧਰ ਦਾ 105 ਸਾਲ ਪੁਰਾਣਾ ਟ੍ਰੈਕਟਰ ਆਖਿਰਕਾਰ ਵਿੱਕ ਗਿਆ ਹੈ। ਜਲੰਧਰ ਦੇ ਭਗਤ ਸਿੰਘ ਚੌਕ ਨੇੜੇ ਇਕ ਪੁਰਾਣੀ ਕੋਠੀ ਵਿੱਚ ਖੜ੍ਹੇ ਇਸ ਟ੍ਰੈਕਟਰ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈ ਸੀ।

ਮਿਲੀ ਜਾਣਕਾਰੀ ਮੁਤਾਬਕ ਹੁਣ ਇਹ ਟ੍ਰੈਕਟਰ ਕੈਲੀਫੋਰਨੀਆ ਦੇ ਇੱਕ ਮਿਊਜ਼ੀਅਮ ਵਿੱਚ ਰੱਖਿਆ ਜਾਵੇਗਾ। ਇਸ ਟ੍ਰੈਕਟਰ ਦੇ ਨਵੇਂ ਮਾਲਕ ਅਮਰੀਕਾ ਵਿੱਚ ਰਹਿੰਦੇ ਹਨ। ਦੱਸਿਆ ਜਾ ਰਿਹਾ ਹੈ ਕਿ ਕਰੀਬ 105 ਸਾਲ ਪੁਰਾਣਾ ਇਹ ਟ੍ਰੈਕਟਰ 1 ਕਰੋੜ 25 ਲੱਖ ਰੁਪਏ ਵਿੱਚ ਵਿਕਿਆ ਹੈ।

ਇਹ ਟ੍ਰੈਕਟਰ 1921 ਵਿੱਚ ਜਰਮਨੀ ਵਿੱਚ ਬਣਿਆ Lanz Bulldog HL-12 ਮਾਡਲ ਹੈ। ਇਸ ਵਿਲੱਖਣ ਟ੍ਰੈਕਟਰ ਨੂੰ ਖਰੀਦਣ ਲਈ ਪੁਰਾਣੇ ਟ੍ਰੈਕਟਰਾਂ ਦੇ ਸ਼ੌਕੀਨਾਂ ਵੱਲੋਂ ਕਈ ਵਾਰ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ। ਇਸ ਦੀ ਆਨਲਾਈਨ ਬੋਲੀ 28 ਲੱਖ ਰੁਪਏ ਤੱਕ ਵੀ ਲੱਗ ਚੁੱਕੀ ਸੀ, ਪਰ ਆਖਿਰਕਾਰ ਇਹ ਕੈਲੀਫੋਰਨੀਆ ਦੇ ਮਿਊਜ਼ੀਅਮ ਲਈ ਖਰੀਦਿਆ ਗਿਆ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article