03 accused arrested : ਡਾਕਟਰ ਅੰਕੁਰ ਗੁਪਤਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਲੁਧਿਆਣਾ(ਦਿਹਾਤੀ) ਵੱਲੋਂ ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਗਿਆ ਕਿ ਸ੍ਰੀਮਤੀ ਹਰਕਮਲ ਕੌਰ, ਪੀ.ਪੀ.ਐਸ. ਐਸ.ਪੀ. (ਡੀ),ਲੁਧਿਆਣਾ (ਦਿਹਾਤੀ) ਦੀ ਨਿਗਰਾਨ ਅਧੀਨ ਸ੍ਰੀ ਇੰਦਰਜੀਤ ਸਿੰਘ, ਪੀ.ਪੀ.ਐਸ, ਡੀ.ਐਸ.ਪੀ. (ਡੀ),ਲੁਧਿਆਣਾ(ਦਿਹਾਤੀ), ਸ੍ਰੀ “जॅप ਨਸ਼ਿਆ ਵਿਰੁੱਧ ਮੁਹਿੰਮ ਤਹਿਤ ਸਖਤ ਕਾਰਵਾਈ ਕਰਦੇ ਹੋਏ 03 ਵਿਆਕਤੀਆਂ ਨੂੰ 301 ਗ੍ਰਾਮ ਹੈਰੋਇਨ ਅਤੇ ਅਸਲੇ ਸਮੇਤ ਕਾਬੂ ਕੀਤਾ ਗਿਆ ਹੈ।
ਦਿਸ਼ਾ ਨਿਰਦੇਸ਼ਾਂ ਤੇ ਇੰਸ: ਕਿੱਕਰ ਸਿੰਘ, ਇੰਚਾਰਜ ਸੀ.ਆਈ.ਏ ਸਟਾਫ ਦੀ ਪੁਲਿਸ ਪਾਰਟੀ ਵੱਲੋਂ ਮਿਤੀ 18-05-2025 ਨੂੰ ਥਾਣੇਦਾਰ ਗੁਰਸੇਵਕ ਸਿੰਘ, ਸੀ.ਆਈ.ਏ ਸਟਾਫ, ਜਗਰਾਂਉ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਬਾ ਚੈਕਿੰਗ ਸ਼ੱਕੀ ਪੁਰਸ਼ਾ ਦੇ ਜਗਰਾਂਉ-ਮੋਗਾ ਜੀ.ਟੀ ਰੋਡ ਹਾਈਟੈਕ ਨਾਕਾ ਹੱਦ ਗੂਰੂਸਰ ਕਾਂਉਕੇ ਪਰ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਅਮ੍ਰਿਤਪਾਲ ਸਿੰਘ ਉਰਫ ਅਵੀਜੋਤ ਪੁੱਤਰ ਰਾਜਵੰਤ ਸਿੰਘ, ਵਾਸੀ ਅਜੀਤਵਾਲ, ਸਰਬਜੀਤ ਸਿੰਘ ਉਰਫ ਸੱਬਾ ਪੁੱਤਰ ਕੁਲਦੀਪ ਸਿੰਘ ਵਾਸੀ ਢੁੱਡੀਕੇ ਅਤੇ ਰਾਵਿੰਦਰ ਸਿੰਘ ਪੁੱਤਰ ਹਰਜੀਤਪਾਲ ਸਿੰਘ ਵਾਸੀਆਨ ਢੁੱਡੀਕੇ ਜੋ ਵੱਡੇ ਪੱਧਰ ਤੇ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ, ਜੋ ਅੱਜ ਵੀ ਉੱਕਤ ਤਿੰਨੇ ਜਣੇ ਮਾਰੂਤੀ ਕਾਰ ਨੰਬਰ ਪੀ.ਬੀ-04 ਜੇ-3351 ਪਰ ਹੈਰੋਇਨ ਸਪਲਾਈ ਕਰਨ ਲਈ ਮੋਨ ਰੋਡ ਪਰ ਚੂਹੜ ਚੱਕ ਤੋਂ ਜਗਰਾਂਉ ਵੱਲ ਨੂੰ ਆ ਰਹੇ ਹਨ।
ਜਿਸਤੇ ਮੁਕੱਦਮਾ ਨੰਬਰ 89 ਮਿਤੀ 13-05–2025 ਅ/ਧ 21/25/61/85 ਐਨ.ਡੀ.ਪੀ.ਐਸ ਐਕਟ, 25 ਅਸਲਾ ਐਕਟ ਥਾਣਾ ਸਦਰ ਜਗਰਾਂਉ ਦਰਜ ਕੀਤਾ ਗਿਆ।ਦੌਰਾਨੇ ਨਾਕਾਬੰਦੀ ਹਾਈਟੈਕ ਨਾਕਾ ਗੁਰੂਸਰ ਕਾਂਉਕੇ ਪਰ ਅਮ੍ਰਿਤਪਾਲ ਸਿੰਘ ਉਰਫ ਅਵੀਜੋਤ ਪੁੱਤਰ ਰਾਜਵੰਤ ਸਿੰਘ, ਵਾਸੀ ਅਜੀਤਵਾਲ, ਸਰਬਜੀਤ ਸਿੰਘ ਉਰਫ ਸੱਬਾ ਪੁੱਤਰ ਕੁਲਦੀਪ ਸਿੰਘ ਵਾਸੀ ਢੁੱਡੀਕੇ ਅਤੇ ਰਾਵਿੰਦਰ ਸਿੰਘ ਪੁੱਤਰ ਹਰਜੀਤਪਾਲ ਸਿੰਘ ਵਾਸੀਆਨ ਢੁੱਡੀਕੇ ਨੂੰ ਕਾਬੂ ਕੀਤਾ ਗਿਆ।ਮੌਕਾ ਪਰ ਸ੍ਰੀ ਇੰਦਰਜੀਤ ਸਿੰਘ, ਪੀ.ਪੀ.ਐਸ, ਡੀ.ਐਸ.ਪੀ(ਡੀ).ਲੁਧਿਆਣਾ(ਦਿਹਾਤੀ) ਨੂੰ ਬੁਲਾਇਆ ਗਿਆ। ਜਿਹਨਾਂ ਦੀ ਹਾਜਰੀ ਵਿੱਚ ਉੱਕਤ ਮਾਰੂਤੀ ਕਾਰ ਦੀ ਤਲਾਸ਼ੀ ਕੀਤੀ ਗਈ।ਕਾਰ ਦੇ ਗੇਅਰ ਲੀਵਰ ਦੇ ਅਗਲੇ ਪਾਸੇ ਬਣੀ ਹੋਈ ਖਾਲੀ ਜਗ੍ਹਾ ਵਿੱਚ ਕਾਲੇ ਰੰਗ ਦਾ ਵਜਨਦਾਰ ਮੋਮੀ ਲਿਫਾਫਾ ਮਿਲਿਆ, ਜਿਸ ਵਿੱਚ 301 ਗ੍ਰਾਮ ਹੈਰੋਇਨ, 01 ਇਲੈਕਟ੍ਰੋਨਿਕ ਕੰਡਾ, ਬਰਾਮਦ ਹੋਇਆ।
ਕਾਰ ਦੇ ਡੈਸ਼ਬੋਰਡ ਨੂੰ ਚੈੱਕ ਕਰਨ ਤੇ ਉਸ ਵਿੱਚੋਂ 01 ਪਿਸਟਲ .32 ਬੋਰ ਸਮੇਤ ਮੈਗਜ਼ੀਨ, 01 ਰੌਂਦ ਜਿੰਦਾ 32 ਬੋਰ ਅਤੇ 01 ਖਾਲੀ ਮੈਗਜੀਨ .32 ਬੋਰ ਬਰਾਮਦ ਹੋਏ।ਦੋਸ਼ੀ ਸਰਬਜੀਤ ਸਿੰਘ ਉਰਫ ਸੱਬਾ ਪੁੱਤਰ ਕੁਲਦੀਪ ਸਿੰਘ ਦੀ ਪਹਿਨੀ ਹੋਈ ਲੇਅਰ ਦੀ ਜੇਬ ਵਿੱਚੋਂ 02 ਰੌਂਦ ਜਿੰਦਾ .32 ਬੋਰ ਬਰਾਮਦ ਕੀਤੇ ਗਏ।ਦੋਸ਼ੀਆਂਨ ਦੀ ਪੁੱਛਗਿੱਛ ਤੇ ਧਾਰਾ 23(2) BSA ਤਹਿਤ ਮੁਕੱਦਮਾਂ ਹਜਾ ਵਿੱਚ ਦੋਸ਼ੀ ਰੋਸ਼ਨ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਵਾੜਾ ਭਾਈਕਾ, ਜਿਲ੍ਹਾ ਫਿਰੋਜਪੁਰ ਨੂੰ ਨਾਮਜਦ ਕਰਕੇ ਵਾਧਾ ਜੁਰਮ ਧਾਰਾ 29 ਐਨ.ਡੀ.ਪੀ.ਐਸ ਐਕਟ ਦਾ ਕੀਤਾ ਗਿਆ। ਉੱਕਤ ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।
ਤਾਰ ਵਾਸੀ
- ਦੋਸ਼ੀ ਅਮ੍ਰਿਤਪਾਲ ਸਿੰਘ ਉਰਫ ਅਵੀਜੋਤ ਪੁੱਤਰ ਰਾਜਵੰਤ ਸਿੰਘ, ਵਾਸੀ ਅਜੀਤਵਾਲ।
- ਦੋਸ਼ੀ ਸਰਬਜੀਤ ਸਿੰਘ ਉਰਫ ਸੰਬਾ ਪੁੱਤਰ ਕੁਲਦੀਪ ਸਿੰਘ ਵਾਸੀ ਢੁੱਡੀਕੇ।
- ਦੋਸ਼ੀ ਰਾਵਿੰਦਰ ਸਿੰਘ ਪੁੱਤਰ ਹਰਜੀਤਪਾਲ ਸਿੰਘ ਵਾਸੀਆਨ ਢੁੱਡੀਕੇ।
ਬ੍ਰਾਮਦਗੀ
301 ਗ੍ਰਾਮ ਹੈਰੋਇਨ, 01 ਇਲੈਕਟ੍ਰੋਨਿਕ ਕੰਡਾ,
01 ਪਿਸਟਲ, 03 ਰੌਂਦ ਜਿੰਦਾ, 01 ਖਾਲੀ ਮੈਗਜੀਨ। 01 ਮਾਰੂਤੀ ਕਾਰ ਨੰਬਰ ਪੀ.ਬੀ-04 ਜੇ-3351.