ਪੰਜਾਬ ਦੇ ਕਈ ਜ਼ਿਲਿਆਂ ਦੇ ਪਿੰਡ ਹੜ੍ਹ ਦੀ ਮਾਰ ਹੇਠ ਆਏ ਹੋਏ ਹਨ। ਅਜਿਹੇ ‘ਚ ਵੱਖ-ਵੱਖ ਸਿਆਸੀ ਲੀਡਰਾਂ, ਸੰਸਥਾਵਾਂ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਹੱਥ ਅੱਗੇ ਵਧਾਇਆ ਜਾ ਰਿਹਾ ਹੈ। ਇਨ੍ਹਾਂ ਸਭ ਦੇ ਦਰਮਿਆਨ ਹੜ੍ਹ ਪੀੜਤਾਂ ਦੀ ਮਦਦ ਲਈ ਗੋਲਡਨ ਹੱਟ ਦੇ ਮਾਲਕ ਰਾਮ ਸਿੰਘ ਰਾਣਾ ਨੇ ਵੱਡਾ ਐਲਾਨ ਕੀਤਾ ਹੈ।
ਰਾਮ ਸਿੰਘ ਰਾਣਾ ਨੇ ਕਿਹਾ ਕਿ ਕਿਹਾ ਜਦੋਂ ਵੀ ਦੇਸ਼ ‘ਤੇ ਕੋਈ ਮੁਸੀਬਤ ਆਈ ਪੰਜਾਬ ਹਮੇਸ਼ਾ ਨਾਲ ਖੜ੍ਹਿਆ ਹੈ ਤੇ ਸਾਡਾ ਫਰਜ਼ ਹੈ ਅਸੀਂ ਇਸ ਔਖੀ ਘੜੀ ‘ਚ ਪੰਜਾਬ ਦੇ ਨਾਲ ਖੜ੍ਹੀਏ । ਪੰਜਾਬ ਮਜ਼ਬੂਤ ਹੋਵੇਗਾ ਤਾਂ ਹੀ ਦੇਸ਼ ਮਜ਼ਬੂਤ ਹੋਵੇਗਾ। ਉਨ੍ਹਾਂ ਕਿਹਾ ਗੋਲਡਨ ਹੱਟ ਗਰੁੱਪ ਦੇ ਸਾਰੇ ਹੋਟਲਾਂ ਦੀ 1 ਸਾਲ ਦੀ ਕਮਾਈ ਉਹ ਦਾਨ ਕਰਨਗੇ ਤੇ ਇਸ ਨਾਲ ਹੜ੍ਹ ਪੀੜਤਾਂ ਦੇ ਮਕਾਨ ਬਣਵਾਏ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਵੀ ਹੜ੍ਹ ਪੀੜਤਾਂ ਦੀ ਮਦਦ ਕਰਨ ਦੀ ਅਪੀਲ ਕੀਤੀ। ਸਾਨੂੰ ਇਸ ਕੁਦਰਤੀ ਆਪਦਾ ਦਾ ਸ਼ਿਕਾਰ ਹੋਏ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ। ਤੁਹਾਨੂੰ ਦੱਸ ਦਈਏ ਕਿ ਕਿਸਾਨੀ ਅੰਦੋਲਨ ਵੇਲੇ ਵੀ ਰਾਮ ਸਿੰਘ ਕਿਸਾਨਾਂ ਦੀ ਪਹਿਲ ਦੇ ਅਧਾਰ ‘ਤੇ ਮਦਦ ਕੀਤੀ ਸੀ।