Wednesday, October 22, 2025
spot_img

ਹੜ੍ਹ ਪੀੜਤਾਂ ਲਈ ਰਾਹਤ ਕਾਰਜਾਂ ’ਚ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਸ਼੍ਰੋਮਣੀ ਕਮੇਟੀ ਨੂੰ ਦਿੱਤਾ ਸਹਿਯੋਗ

Must read

ਅੰਮ੍ਰਿਤਸਰ, 22 ਸਤੰਬਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੜ੍ਹ ਪੀੜਤਾਂ ਲਈ ਕੀਤੇ ਜਾ ਰਹੇ ਰਾਹਤ ਕਾਰਜਾਂ ’ਚ ਦੇਸ਼ ਵਿਦੇਸ਼ ਤੋਂ ਸੰਗਤਾਂ ਲਗਾਤਾਰ ਸਹਾਇਤਾ ਭੇਜ ਰਹੀਆਂ ਹਨ। ਇਸੇ ਤਹਿਤ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਵੱਖ-ਵੱਖ ਸੰਸਥਾਵਾਂ ਅਤੇ ਸੰਗਤਾਂ ਵੱਲੋਂ ਸਹਾਇਤਾ ਰਾਸ਼ੀ ਦੇ ਚੈੱਕ ਸੌਂਪੇ ਗਏ। ਇਹ ਸਹਾਇਤਾ ਰਾਸ਼ੀ ਸੌਂਪਣ ਵਾਲਿਆਂ ਵਿਚ ਸ਼੍ਰੋਮਣੀ ਕਮੇਟੀ ਮੈਂਬਰ ਸ. ਤਰਸੇਮ ਸਿੰਘ ਰਤੀਆ ਵੱਲੋਂ 1 ਲੱਖ ਰੁਪਏ ਅਤੇ 40 ਕੁਇੰਟਲ ਕਣਕ, ਜਲੰਧਰ ਤੋਂ ਮਾਤਾ ਨਿਰਮਲ ਕੌਰ ਅਤੇ ਪਰਿਵਾਰ ਵੱਲੋਂ 2 ਲੱਖ ਰੁਪਏ, ਦਸਮੇਸ਼ ਸੇਵਾ ਸੁਸਾਇਟੀ ਰਾਏਪੁਰ ਵੱਲੋਂ 6 ਲੱਖ ਰੁਪਏ, ਸ. ਰਵਿੰਦਰ ਸਿੰਘ ਰੰਧਾਵਾ ਵੱਲੋਂ 2 ਲੱਖ ਰੁਪਏ, ਰਾਏਪੁਰ ਛੱਤੀਸਗੜ੍ਹ ਦੀਆਂ ਸੰਗਤਾਂ ਵੱਲੋਂ 1 ਲੱਖ 21 ਹਜ਼ਾਰ ਰੁਪਏ, ਡਾ. ਬਲਜੀਤ ਸਿੰਘ ਵੱਲੋਂ 1 ਲੱਖ, ਸੁਰਵੀਰ ਸਿੰਘ ਵੱਲੋਂ 1 ਲੱਖ 80 ਹਜ਼ਾਰ ਰੁਪਏ, ਪਿੰਡ ਨੌਸ਼ਹਿਰਾ ਦੀ ਸੰਗਤ ਵੱਲੋਂ 86 ਹਜ਼ਾਰ 300 ਰੁਪਏ, ਸਾਬਕਾ ਮੁਲਾਜ਼ਮਾਂ ਵੱਲੋਂ 51 ਹਜ਼ਾਰ ਰੁਪਏ, ਸਿੱਖ ਇੰਟਰਮੀਡੀਏਟ ਕਾਲਜ ਨਾਰੰਗਪੁਰ ਜੋਇਆ ਉੱਤਰਪ੍ਰਦੇਸ਼ ਵੱਲੋਂ ਮੀਤ ਪ੍ਰਧਾਨ ਸ. ਹਰਬਖ਼ਸ਼ ਸਿੰਘ ਮਾਂਗਟ ਰਾਹੀਂ 1 ਲੱਖ 1 ਹਜ਼ਾਰ ਰੁਪਏ, ਹਲਕਾ ਸ਼ਾਮ ਚੌਰਾਸੀ ਦੇ ਯੂਥ ਆਗੂ ਰਵਿੰਦਰਪਾਲ ਸਿੰਘ ਰਾਜੂ, ਗੁਰਦੀਪ ਸਿੰਘ ਸਿੱਧੂ, ਅਮਨ ਸਿੰਘ ਸਿੱਧੂ ਤੇ ਗੁਰਪ੍ਰੀਤ ਸਿੰਘ ਸਿੱਧੂ ਵੱਲੋਂ ਡੇਢ ਲੱਖ ਰੁਪਏ ਸ਼ਾਮਲ ਹਨ।

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਸਹਿਯੋਗ ਕਰ ਰਹੀਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੁਸੀਬਤ ਦੇ ਸਮੇਂ ਪੀੜਤਾਂ ਨਾਲ ਖੜ੍ਹਨਾ ਸਿੱਖ ਵਿਰਾਸਤ ਦਾ ਹਿੱਸਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਹਮੇਸ਼ਾ ਹੀ ਲੋੜਵੰਦਾਂ ਦੀ ਮੱਦਦ ਲਈ ਮੋਹਰੀ ਹੋ ਕੇ ਸੇਵਾਵਾਂ ਕਰਦੀ ਹੈ। ਇਨ੍ਹਾਂ ਸੇਵਾਵਾਂ ਵਿਚ ਸੰਗਤਾਂ ਦਾ ਵੀ ਵੱਡਾ ਯੋਗਦਾਨ ਹੁੰਦਾ ਹੈ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਸਿੱਖ ਸੰਸਥਾ ਦੇ ਸਹਿਯੋਗੀ ਬਣ ਕੇ ਲੋੜਵੰਦਾਂ ਦੀ ਮੱਦਦ ਲਈ ਅੱਗੇ ਆਵੇ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ, ਮੈਂਬਰ ਰਣਜੀਤ ਸਿੰਘ ਕਾਹਲੋਂ, ਸਤਪਾਲ ਸਿੰਘ ਤਲਵੰਡੀ ਭਾਈ, ਓਐਸਡੀ ਸਤਬੀਰ ਸਿੰਘ, ਸਕੱਤਰ ਪ੍ਰਤਾਪ ਸਿੰਘ, ਵਧੀਕ ਸਕੱਤਰ ਗੁਰਿੰਦਰ ਸਿੰਘ ਮਥਰੇਵਾਲ, ਨਿੱਜੀ ਸਕੱਤਰ ਸ਼ਾਹਬਾਜ਼ ਸਿੰਘ, ਸ਼ਾਮ ਚੌਰਾਸੀ ਦੇ ਹਲਕਾ ਇੰਚਾਰਜ ਸੰਦੀਪ ਸਿੰਘ ਸੀਕਰੀ, ਸਾਬਕਾ ਮੁਲਾਜ਼ਮ ਭੁਪਿੰਦਰਪਾਲ ਸਿੰਘ, ਹਰਬੰਸ ਸਿੰਘ ਮੱਲ੍ਹੀ, ਸੁੱਚਾ ਸਿੰਘ, ਮਹਿਤਾਬ ਸਿੰਘ,ਪਰਵਿੰਦਰ ਸਿੰਘ ਡੰਡੀ,ਗੁਰਦਿੱਤ ਸਿੰਘ ਅਤੇ ਹੋਰ ਮੌਜੂਦ ਸਨ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article