ਦਿ ਸਿਟੀ ਹੈਡਲਾਈਨ
ਲੁਧਿਆਣਾ, 31 ਜੁਲਾਈ
ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਡੋਵਾਲ ਅੱਜ ਤੋਂ ਸ਼ੁਰੂ ਹੋ ਗਿਆ ਹੈ। ਪਿਛਲੇ 46 ਦਿਨਾਂ ਤੋਂ ਧਰਨੇ ’ਤੇ ਬੈਠੇ ਕਿਸਾਨਾਂ ਨੂੰ ਪ੍ਰਸ਼ਾਸਨ ਨੇ ਹਿਰਾਸਤ ਵਿਚੱ ਲੈ ਲਿਆ ਹੈ ਤੇ ਟੋਲ ਪਲਾਜਾ ਨੂੰ ਸ਼ੁਰੂ ਕਰਵਾ ਦਿੱਤਾ ਹੈ। ਪੁਲੀਸ ਪ੍ਰਸ਼ਾਸਨ ਵੱਲੋਂ ਸਵੇਰੇ ਹੀ ਇੱਥੇ ਵੱਡੀ ਗਿਣਤੀ ਵਿੱਚ ਪੁਲੀਸ ਮੁਲਾਜ਼ਮਾਂ ਦੀ ਤੈਨਾਤੀ ਕਰ ਦਿੱਤੀ ਗਈ ਸੀ। ਜਿਸ ਤੋਂ ਬਾਅਦ ਹੁਣ ਟੋਲ ਪਲਾਜਾ ਤੋਂ ਕਿਸਾਨਾਂ ਉਠਾ ਕੇ ਉਥੇ ਰੈਗੂਲਰ ਤਰੀਕੇ ਦੇ ਨਾਲ ਪਰਚੀ ਕੱਟਣੀ ਸ਼ੁਰੂ ਕਰ ਦਿੱਤੀ ਹੈ।
ਸੂਬੇ ਦੇ ਇਸ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਤੇ ਕਿਸਾਨ ਜਥੇਬੰਦੀਆਂ 16 ਜੂਨ ਤੋਂਧਰਨਾ ਲਗਾ ਕੇ ਬੈਠੀਆਂ ਸਨ ਤੇ ਮੰਗ ਸੀ ਕਿ ਟੋਲ ਪਲਾਜਾ ਦੇ ਰੇਟਾਂ ਵਿੱਚ ਕਟੌਤੀ ਕੀਤੀ ਜਾਵੇ। ਪਰ 46 ਦਿਨਾਂ ਤੋਂ ਟੋਲ ਪਲਾਜਾ ਬੰਦ ਹਨ ਤੇ ਰੋਜ਼ਾਨਾ ਲੋਕਾਂ ਦਾ ਕਰੀਬ ਇੱਕ ਕਰੋੜ ਰੁਪਏ ਬੱਚ ਰਿਹਾ ਸੀ। ਪਰ ਹੁਣ ਅਦਾਲਤ ਦੀ ਕਹਿਣ ’ਤੇ ਪ੍ਰਸ਼ਾਸਨ ਨੇ ਉਥੋਂ ਕਿਸਾਨਾਂ ਨੂੰ ਹਟਾ ਦਿੱਤਾ ਗਿਆ ਹੈ ਤੇ ਪਰਚੀ ਲਗਾਣੀ ਸ਼ੁਰੂ ਕਰ ਦਿੱਤੀ ਹੈ। ਹੁਣ ਟੋਲ ਪਲਾਜਾ ’ਤੇ 220 ਰੁਪਏ ਕਾਰ ਦੀ ਪਰਚੀ ਤੇ ਦੋਵੇਂ ਪਾਸਿਆਂ ਦੀ 330 ਰੁਪਏ ਲਿੱਤੇ ਜਾ ਰਹੇ ਹਨ