ਅੰਮ੍ਰਿਤਸਰ, 2 ਜੁਲਾਈ : ਅੰਮ੍ਰਿਤਸਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਰੂਹਾਨੀਆਤ ਦਾ ਕੇਂਦਰ ਹੈ। ਜਿੱਥੇ ਦੇਸ਼ ਵਿਦੇਸ਼ ਤੋਂ ਲੱਖਾਂ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਦਰਸ਼ਨ ਦੀਦਾਰੇ ਕਰਨ ਆਉਂਦੀਆਂ ਹਨ। ਜਦੋਂ ਵਿਰਾਸਤੀ ਮਾਰਗ ਜੋ ਪਿਛਲੇ ਸਮੇਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਕਰੋੜਾਂ ਰੁਪਈਆਂ ਦੀ ਲਾਗਤ ਨਾਲ ਸੰਗਤਾਂ ਦੀ ਸਹੂਲਤ ਲਈ ਬਣਾਇਆ ਗਿਆ ਸੀ। ਉਸ ਵਿਰਾਸਤੀ ਮਾਰਗ ਦੀ ਅੱਜ ਦਿਨੋ ਦਿਨ ਦਿੱਖ ਖਰਾਬ ਹੋ ਰਹੀ ਹੈ। ਵਿਰਾਸਤੀ ਮਾਰਗ ਤੇ ਭੀਖ ਮੰਗਣ ਵਾਲਿਆਂ ਦੀ ਬਹੁਤ ਵੱਡੀ ਭਰਮਾਰ ਦੇਖਣ ਨੂੰ ਮਿਲ ਰਹੀ ਹੈ। ਇਸ ਤੋਂ ਇਲਾਵਾ ਸੰਗਤਾਂ ਜਦੋਂ ਦਰਸ਼ਨ ਦੀਦਾਰੇ ਜਾਣ ਸਮੇਂ ਤੇ ਆਉਣ ਸਮੇਂ ਅਵਾਰਾ ਕੁੱਤੇ ਸੰਗਤਾਂ ਨੂੰ ਬਹੁਤ ਪਰੇਸ਼ਾਨ ਕਰਦੇ ਹਨ ਅਤੇ ਰਸਤਿਆਂ ਦੇ ਵਿੱਚ ਗੰਦਗੀ ਵੀ ਖਿਲਾਰਦੇ ਹਨ। ਪਿਛਲੇ ਸਮੇਂ ਵਿੱਚ ਸ਼ਰਧਾਲੂਆਂ ਨਾਲ ਕਈ ਘਟਨਾਵਾਂ ਹੋ ਚੁੱਕੀਆਂ ਹਨ ਕਈ ਸੰਗਤਾਂ ਨੂੰ ਅਵਾਰਾ ਕੁੱਤਿਆਂ ਨੇ ਕੱਟਿਆ ਵੀ ਹੈ। ਜਿਹਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅਤੇ ਸਮਾਜ ਸੁਧਾਰ ਸੰਸਥਾ ਵੱਲੋਂ ਅੰਮ੍ਰਿਤਸਰ ਦੇ ਡੀਸੀ ਨੂੰ ਪੁਲਿਸ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਹੈ। ਇਹ ਆਵਾਰਾ ਕੁੱਤਿਆਂ ਅਤੇ ਮੰਗਣ ਵਾਲਿਆਂ ਨੂੰ ਨਕੇਲ ਪਾਈ ਜਾਵੇ। ਪਰ ਜ਼ਿਲਾ ਪ੍ਰਸ਼ਾਸਨ ਅਜੇ ਕੁੰਭ ਕਰਨੀ ਨੀਂਦੇ ਸੁੱਤਾ ਪਿਆ ਹੈ। ਸਮਾਜ ਸੇਵੀ ਸੰਸਥਾਵਾਂ ਨੇ ਪੁਲੀਸ ਕਮਿਸ਼ਨਰ ਤੇ ਨਿਗਮ ਕਮਿਸ਼ਨਰ ਨੂੰ ਅਪੀਲ ਕੀਤੀ ਕਿ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਆਉਣ ਜਾਣ ਵਾਲਿਆਂ ਰਸਤਿਆਂ ਦੇ ਵਿੱਚ ਜਿਹੜੇ ਅਵਾਰਾ ਕੁੱਤੇ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਫਿਰਦੇ ਹਨ ਜਾਂ ਗੰਦਗੀ ਖਿਲਾਰਨ ਦੇ ਨਾਲ ਨਾਲ ਸੰਗਤਾਂ ਨੂੰ ਕੱਟਦੇ ਹਨ ਅਤੇ ਭੀਖ ਮੰਗਣ ਵਾਲਿਆਂ ਦੀ ਵੱਡੇ ਪੱਧਰ ਤੇ ਭਰਮਾਰ ਹੈ। ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਉਣ ਜਾਣ ਵਾਲਿਆਂ ਰਸਤਿਆਂ ਦੇ ਵਿੱਚ ਜਿਹੜੇ ਵਿਹਲੜ ਲੋਕ ਜਾਂ ਨਸ਼ੇੜੀ ਲੋਕ ਵੱਡੀ ਗਿਣਤੀ ਦੇ ਵਿੱਚ ਉਥੇ ਬੈਠ ਕੇ ਸੰਗਤਾਂ ਦੀ ਚੋਰੀ ਕਰਦੇ ਹਨ ਅਤੇ ਸੰਗਤਾਂ ਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੁੰਦਾ ਹੈ। ਉਹਨਾਂ ‘ਤੇ ਪੁਲਿਸ ਸਖਤ ਤੋਂ ਸਖਤ ਐਕਸ਼ਨ ਕਰੇ ਤਾਂ ਜੋ ਦੇਸ਼ ਵਿਦੇਸ਼ ਦੀਆਂ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਦਰਸ਼ਨ ਦੀਦਾਰੇ ਕਰ ਸਕਣ ।