ਜ਼ਿਲ੍ਹਾ ਫਾਜ਼ਿਲਕਾ ਦੇ ਡੀ ਸੀ ਕੰਪਲੈਕਸ ਵਿੱਚ ਇੱਕ 98 ਸਾਲਾ ਬਜੁਰਗ ਬੇਬੇ ਕਰਤਾਰੋ ਬਾਈ ਵਾਸੀ ਪਿੰਡ ਸੁਖੇਰਾ ਆਪਣੀ ਪੋਤ ਨੂੰਹ ਦੇ ਨਾਲ ਪੈਨਸ਼ਨ ਦੇ ਸਬੰਧ ਵਿੱਚ ਡੀ ਸੀ ਦਫਤਰ ਪਹੁੰਚਦੀ ਹੈ । ਡੀ ਸੀ ਦਫਤਰ ਵਿਚ ਬਣਾਏ ਗਏ ਮੁੱਖਮੰਤਰੀ ਸਹਾਇਤਾ ਕੇਂਦਰ ਤੱਕ ਬੜੀ ਮੁਸ਼ਕਿਲ ਨਾਲ ਬਸ ਰਾਹੀਂ ਬੇਬੇ ਪਹੁੰਚਣ ਵਿਚ ਕਾਮਯਾਬ ਹੋ ਜਾਂਦੀ ਹੈ ਤੇ ਕਿਰਾਇਆ ਵੀ ਲਗ ਜਾਂਦਾ ਹੈ ।
ਮੁੱਖ ਮੰਤਰੀ ਹੈਲਪ ਡੈਸਕ ਤੋ ਪੁੱਛਣ ਤੇ ਬੇਬੇ ਨੁ ਉਪਰਲੀ ਮੰਜਿਲ ਤੇ ਜਾਣ ਲਈ ਕਿਹਾ ਜਾਂਦਾ ਹੀ ਜਦਕਿ ਬੇਬੇ ਦੀ ਮੁਸ਼ਕਿਲ ਦਾ ਹਲ ਬੇਬੇ ਨੁ ਉਥੇ ਹੀ ਬਿਠਾ ਕੇ ਕਰਨਾ ਬਣਦਾ ਸੀ । ਬੇਬੇ ਜਿਵੇਂ ਤਿਵੇਂ ਪੌੜੀਆਂ ਚੜ੍ਹ ਕੇ ਉਪਰਲੀ ਮੰਜਿਲ ਤੇ ਪਹੁੰਚ ਤਾਂ ਜਾਂਦੀ ਹੈ ਪਰ ਜਾਣਾ ਕਿਹੜੇ ਕਮਰੇ ਵਿਚ ਹੈ ਇਸਦੇ ਲਈ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ । ਕੁਝ ਨੌਜਵਾਨ ਬੇਬੇ ਨੁ ਸਮਾਜਿਕ ਸੁਰੱਖਿਆ ਦੇ ਦਫਤਰ ਤਕ ਬੇਬੇ ਨੁ ਪਹੁੰਚਾ ਦਿੰਦੇ ਹਨ ।
ਜਦੋਂ ਇਸ ਸਬੰਧੀ ਸਮਾਜਿਕ ਸੁਰੱਖਿਆ ਮਹਿਕਮੇ ਵਿਚ ਅਧਿਕਾਰੀ ਨਾਲ ਗੱਲਬਾਤ ਲਈ ਦਫ਼ਤਰ ਵਿਚ ਸੰਪਰਕ ਕੀਤਾ ਜਾਂਦਾ ਹੈ ਤਾਂ ਪਤਾ ਚਲਦਾ ਹੈ ਅਫ਼ਸਰ ਕੋਲ ਤਿੰਨ ਜ਼ਿਲ੍ਹਿਆਂ ਦਾ ਚਾਰਜ ਹੈ ਤੇ ਉਹ ਤਾਂ ਕਦੇ ਕਦਾਏ ਹੀ ਦਫ਼ਤਰ ਆਉਂਦੇ ਹਨ । ਡਾਟਾ ਅਪਰੇਟਰ ਦਾ ਕਹਿਣਾ ਸੀ ਕਿ ਬੇਬੇ ਪੈਨਸ਼ਨ ਸਬੰਧੀ ਦਫ਼ਤਰ ਆਏ ਸਨ ਤੇ ਉਨ੍ਹਾਂ ਨੂੰ ਦਸ ਦਿਤਾ ਗਿਆ ਸੀ ਕਿ ਉਨ੍ਹਾਂ ਦੀ ਪੈਨਸ਼ਨ ਆ ਰਹੀ ਹੈ ।
ਡੀ ਸੀ ਦਫਤਰ ਪਹੁੰਚੇ ਹਲਕਾ ਜਲਾਲਾਬਾਦ ਦੇ ਵਿਧਾਇਕ ਗੋਲਡੀ ਕੰਬੋਜ ਨਾਲ ਇਸ ਮਾਮਲੇ ਨੂੰ ਲੈਕੇ ਗੱਲ ਕੀਤੀ ਤਾਂ ਉਨ੍ਹਾਂ ਨੇ ਹੈਰਾਨੀ ਜਤਾਈ ਅਤੇ ਕਿਹਾ ਕਿ ਅਜਿਹਾ ਨਹੀਂ ਹੋਣਾ ਚਾਹੀਦਾ । ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੋਇਆ ਹੈ ਤਾਂ ਇਸਦੇ ਲਈ ਡੀ ਸੀ ਦਫਤਰ ਦੇ ਅਧਿਕਾਰੀ ਜਿੰਮੇਵਾਰ ਹਨ ,ਉਹ ਇਸ ਮਾਮਲੇ ਬਾਰੇ ਡੀ ਸੀ ਨਾਲ।ਗੱਲ ਕਰਨਗੇ ਅਤੇ ਜਿੰਮੇਵਾਰ ਅਧਿਕਾਰੀ ਖਿਲਾਫ ਬਣਦੀ ਕਾਰਵਾਈ ਹੋਵੇਗੀ ।