ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗਰਮੀ ਦੇ ਦਿਨਾਂ ‘ਚ ਸਰਕਾਰੀ ਦਫ਼ਤਰਾਂ ਦੇ ਸਮੇਂ ‘ਚ ਤਬਦੀਲੀ ਕੀਤੀ ਗਈ ਹੈ। ਜਿਸ ਦੇ ਮੱਦੇਨਜ਼ਰ ਪੰਜਾਬ ਸਿਵਲ ਸਕੱਤਰੇਤ ਵਿਖੇ ਪ੍ਰਾਹੁਣਚਾਰੀ ਵਿਭਾਗ ਵੱਲੋ ਸਕੱਤਰੇਤ ਦੇ 11ਵੇਂ ਮੰਜ਼ਿਲ ‘ਤੇ ਚੱਲ ਰਹੀ ਸਰਕਾਰੀ ਕੰਟੀਨ ਵਿੱਚ ਸਵੇਰੇ 8:30 ਤੋਂ 9:30 ਤੱਕ ਦਹੀਂ ਪਰੌਠਾ ਮਿਲੇਗਾ। ਇਸ ਸਬੰਧੀ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਮੁਲਾਜ਼ਮਾਂ ਦੇ ਦੁਪਹਿਰ ਦੇ ਖਾਣੇ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਬੇਸ਼ੱਕ ਦਫ਼ਤਰਾਂ ਦੇ ਬੰਦ ਹੋਣ ਦਾ ਸਮਾਂ 2 ਵਜੇ ਤੱਕ ਹੈ।