Wednesday, December 18, 2024
spot_img

ਹੁਣ ਬਾਈਕ ਦਾ ਖਰਚ, ਕਾਰ ਦੀ ਸਵਾਰੀ, ਹਰ ਵਿਅਕਤੀ ਅਸਾਨੀ ਨਾਲ ਖਰੀਦ ਸਕੇਗਾ ਇਹ ਕਾਰ

Must read

ਦਿ ਸਿਟੀ ਹੈੱਡ ਲਾਈਨਸ

ਖ਼ਰਾਬ ਮੌਸਮ ਵਿੱਚ ਵੀ ਬਾਈਕ ‘ਤੇ ਕਿਤੇ ਜਾਣਾ ਕਾਫ਼ੀ ਚੁਣੌਤੀ ਭਰਿਆ ਹੁੰਦਾ ਹੈ। ਹੁਣ ਸਮਾਂ ਆ ਗਿਆ ਹੈ ਇਨ੍ਹਾਂ ਚਣੌਤੀਆਂ ਤੋਂ ਛੁਟਕਾਰਾ ਪਾਉਣ ਦਾ। ਹਾਂ ਮਾਰੂਤੀ ਸੁਜ਼ੂਕੀ ਦੀ ਇਹ ਕਾਰ ਹੀ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰ ਸਕਦੀ ਹੈ, ਜੋ ਬਾਈਕ ਦੇ ਖਰਚ ਬਰਾਬਰ ਹੀ ਤਹਾਨੂੰ ਦੇ ਸਕੇਗੀ ਕਾਰ ਦੀ ਸਵਾਰੀ। ਹੁਣ ਤੁਹਾਨੂੰ ਕਾਰ ਖਰੀਦਣ ਨੂੰ ਲੈ ਕੇ ਜ਼ਿਆਦਾ ਚਿੰਤਾ ਨਹੀਂ ਕਰਨੀ ਪਵੇਗੀ। ਮਾਰੂਤੀ ਸੁਜ਼ੂਕੀ ਘੱਟ ਬਜਟ ਵਾਲੇ ਲੋਕਾਂ ਲਈ ਨਵੀਂ Alto K10 ਵੇਚ ਰਹੀ ਹੈ। ਇਸ ਕਾਰ ਦੇ ਬੇਸ ਮਾਡਲ ਦੀ ਆਨ-ਰੋਡ ਕੀਮਤ ਲਗਭਗ 4.50 ਲੱਖ ਰੁਪਏ ਤੱਕ ਜਾਂਦੀ ਹੈ। ਜੇਕਰ ਤੁਹਾਡਾ ਬਜਟ ਘੱਟ ਹੈ ਤਾਂ ਤੁਸੀਂ ਇਸ ਦਾ ਬੇਸ ਮਾਡਲ ਖਰੀਦ ਸਕਦੇ ਹੋ। ਇਸ ਦੇ ਨਾਲ ਕੁਝ ਮਹੱਤਵਪੂਰਨ ਫੀਚਰਸ ਵੀ ਮਿਲਣਗੇ। ਬਾਕੀ ਫੀਚਰਸ ਨੂੰ ਮਾਰਕੀਟ ਤੋਂ ਬਾਅਦ ਵਿੱਚ ਵੀ ਇੰਸਟਾਲ ਕੀਤਾ ਜਾ ਸਕਦਾ ਹੈ। ਇਹ ਕਾਰ ਤੁਹਾਨੂੰ ਤਿੰਨੋਂ ਮੌਸਮਾਂ – ਗਰਮੀ, ਸਰਦੀ ਅਤੇ ਬਰਸਾਤ ਤੋਂ ਬਚਾਏਗੀ। ਆਓ ਜਾਣਦੇ ਹਾਂ ਇਸ ਦੀਆਂ ਹੋਰ ਵਿਸ਼ੇਸ਼ਤਾਵਾਂ ਬਾਰੇ: ਆਲਟੋ K10 ਨੂੰ 1.0-ਲੀਟਰ 3-ਸਿਲੰਡਰ ਪੈਟਰੋਲ ਇੰਜਣ ਮਿਲਦਾ ਹੈ, ਜੋ 66 bhp ਦੀ ਮੈਕਸੀਮਮ ਪਾਵਰ ਆਉਟਪੁੱਟ ਅਤੇ 89 Nm ਦਾ ਟਾਰਕ ਪੈਦਾ ਕਰਦਾ ਹੈ। ਇਹ ਇੰਜਣ 5-ਸਪੀਡ ਮੈਨੂਅਲ ਯੂਨਿਟ ਜਾਂ AMT ਗਿਅਰਬਾਕਸ ਦੇ ਵਿਕਲਪ ਨਾਲ ਆਉਂਦਾ ਹੈ। ਇਹੀ ਇੰਜਣ ਮਾਰੂਤੀ ਦੀ ਸੇਲੇਰੀਓ ‘ਚ ਵੀ ਦਿੱਤਾ ਜਾਂਦਾ ਹੈ। ਇਸ ਫਿਊਲ ਐਫੀਸ਼ੀਐਂਟ ਇੰਜਣ ਨਾਲ ਤੁਸੀਂ 24 ਤੋਂ 33 ਕਿਲੋਮੀਟਰ ਦੀ ਮਾਈਲੇਜ ਲੈ ਸਕਦੇ ਹੋ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article