ਪੰਜਾਬੀਆਂ ‘ਚ ਹਥਿਆਰਾਂ ਦਾ ਕਰੇਜ਼ ਵੱਧਦਾ ਹੀ ਜਾ ਰਿਹਾ ਹੈ। ਸੂਬੇ ਵਿੱਚ ਚਾਰ ਲੱਖ ਦੇ ਕਰੀਬ ਲਾਇਸੈਂਸਧਾਰਕ ਹਨ। ਲਾਇਸੈਂਸੀ ਹਥਿਆਰਾਂ ਨਾਲ ਵਧਦੇ ਅਪਰਾਧਿਕ ਮਾਮਲਿਆਂ ਨੂੰ ਦੇਖਦੇ ਹੋਏ ਪੁਲਿਸ ਨੇ ਨਿਊ ਆਰਮਜ਼ ਲਾਇਸੈਂਸ ਦੇ ਲਈ ਕੁਝ ਨਵੇਂ ਸਟੈਂਡਿੰਗ ਆਪ੍ਰੇਟਿੰਗ (SOP) ਤਿਆਰ ਕੀਤੇ ਹਨ, ਜੋ ਇਸ ਮਹੀਨੇ ਤੋਂ ਲਾਗੂ ਹੋਣਗੇ। ਹੁਣ ਨਵੇਂ ਅਸਲਾ ਲਾਇਸੈਂਸ ਲਈ ਐਂਟੀ ਗੈਂਗਸਟਰ ਟਾਸਕ ਫੋਰਸ (ਏ. ਜੀ. ਟੀ. ਐੱਫ.) ਦੀ ਰਿਪੋਰਟ ਲਾਉਣੀ ਜ਼ਰੂਰੀ ਹੋਵੇਗੀ। ਬਿਨ੍ਹਾਂ AGTF ਦੀ ਰਿਪੋਰਟ ਦੇ ਲਾਇਸੈਂਸ ਜਾਰੀ ਨਹੀਂ ਕੀਤਾ ਜਾਵੇਗਾ।