ਚਾਇਨਾ ਡੋਰ ਨਾਲ ਕਈ ਹਾਦਸੇ ਵਾਪਰਦੇ ਸਾਹਮਣੇ ਆ ਰਹੇ ਹਨ। ਸਰਕਾਰ ਵੱਲੋਂ ਡੋਰ ਨੂੰ ਬੈਨ ਕਰਨ ਦੇ ਅਤੇ ਜ਼ੁਰਮਾਨੇ ਲਗਾਏ ਜਾਣ ਦੇ ਬਾਵਜੂਦ ਵੀ ਲੋਕ ਇਸਦੀ ਵਰਤੋਂ ਕਰਨ ਤੋਂ ਬਾਜ ਨਹੀਂ ਆ ਰਹੇ। ਜੈਤੋ ਵਿਖੇ ਚਾਇਨਾ ਡੋਰ ਨਾਲ ਕਈ ਪੰਛੀ ਤੇ ਆਮ ਲੋਕ ਜ਼ਖ਼ਮੀ ਹੋਏ ਸਨ। ਜਿਸ ਦੇ ਚਲਦਿਆਂ ਲੋਕਾਂ ਦੀਆਂ ਛੱਤਾਂ ’ਤੇ ਆਮ ਹੀ ਪੰਛੀ ਜ਼ਖ਼ਮੀ ਹਾਲਤ ਵਿਚ ਡਿੱਗਦੇ ਦੇਖੇ ਗਏ। ਇਨ੍ਹਾਂ ਜ਼ਖ਼ਮੀਆਂ ਪੰਛੀਆਂ ਨੂੰ ਇਲਾਜ ਕਰਨ ਲਈ ਗਊਸ਼ਾਲਾ ਵਿਚ ਛੱਡਿਆ ਗਿਆ ਹੈ।
ਅਸਲ ਵਿੱਚ ਪੰਜਾਬ ‘ਚ ਚਾਇਨਾ ਡੋਰ ਲਗਾਤਾਰ ਬਾਜ਼ਾਰ ਵਿਚ ਚੋਰੀ ਛਿੱਪੇ ਵਿੱਕ ਰਹੀ ਹੈ ਅਤੇ ਇਸ ਡੋਰ ਨਾਲ ਬਹੁਤ ਹਾਦਸੇ ਵਾਪਰੇ ਹਨ। ਪਰ ਹੁਣ ਜੈਤੋ ਪੁਲਿਸ ਵੱਲੋਂ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ। ਡੀ.ਐਸ.ਪੀ ਜੈਤੋ ਸੁਖਦੀਪ ਸਿੰਘ ਨੇ ਕਿਹਾ ਕਿ ਹੁਣ ਜੈਤੋ ਪੁਲਿਸ ਬੱਚਿਆਂ ਰਾਹੀਂ ਸਿਵਲ ਵਰਦੀ ‘ਚ ਪੁਲਿਸ ਕਰਮੀ ਭੇਜ ਕੇ ਚਾਇਨਾ ਡੋਰ ਵੇਚਣ ਵਾਲਿਆਂ ’ਤੇ ਰੇਡ ਕੀਤੀ ਜਾਵੇਗੀ ਅਤੇ ਦੁਕਾਨਦਾਰ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।