ਪੁਰਾਤਨ ਕਥਾਵਾਂ ਅਨੁਸਾਰ ਭਗਵਾਨ ਭੋਲੇਨਾਥ ਸਭ ਤੋਂ ਪਿਆਰਾ ਮਹੀਨਾ ਸਾਉਣ ਅੱਜ ਤੋਂ ਸ਼ੁਰੂ ਹੋ ਗਿਆ ਹੈ। ਸਾਉਣ ਦਾ ਮਹੀਨਾ ਹਿੰਦੂ ਕੈਲੰਡਰ ਵਿੱਚ ਸਭ ਤੋਂ ਸ਼ੁਭ ਮਹੀਨਿਆਂ ਵਿੱਚੋਂ ਇੱਕ ਹੈ। ਹਿੰਦੂ ਧਰਮ ਵਿੱਚ ਸਾਉਣ ਮਹੀਨੇ ਦੇ ਸੋਮਵਾਰ ਦਾ ਬਹੁਤ ਮਹੱਤਵ ਹੈ। ਇਸ ਦਿਨ ਨੂੰ ਭਗਵਾਨ ਸ਼ਿਵ ਦਾ ਦਿਨ ਮੰਨਿਆ ਜਾਂਦਾ ਹੈ। ਹਿੰਦੂ ਧਰਮ ਦੇ ਲੋਕਾਂ ਦਾ ਮੰਨਣਾ ਹੈ ਕਿ ਸਾਉਣ ਮਹੀਨੇ ਦੇ ਸੋਮਵਾਰ ਨੂੰ ਪੂਜਾ ਅਤੇ ਜਲਾਭਿਸ਼ੇਕ ਕਰਨ ਨਾਲ ਭਗਵਾਨ ਸ਼ਿਵ ਨੂੰ ਪ੍ਰਸੰਨ ਕੀਤਾ ਜਾ ਸਕਦਾ ਹੈ ਅਤੇ ਇੱਛਾਵਾਂ ਪੂਰੀਆਂ ਹੁੰਦੀਆਂ ਹਨ। ਸਾਉਣ ਦੇ ਮਹੀਨੇ ਵਿੱਚ ਭਗਵਾਨ ਸ਼ਿਵ ਦੇ ਬਾਰਾਂ ਜਯੋਤੀਲਿੰਗਾਂ ਵਿੱਚ ਸ਼ਾਮਲ ਕਾਸ਼ੀ ਵਿਸ਼ਵਨਾਥ, ਬਾਬਾ ਵੈਦਿਆਨਾਥ ਅਤੇ ਉਜੈਨ ਮਹਾਕਾਲ ਦੇ ਦਰਸ਼ਨ ਅਤੇ ਪੂਜਾ ਦੀ ਵਿਸ਼ੇਸ਼ ਮਾਨਤਾ ਹੈ। ਸਾਵਣ ਦੇ ਪਹਿਲੇ ਸੋਮਵਾਰ ਨੂੰ ਵਾਰਾਣਸੀ ਦੇ ਕਾਸ਼ੀ ਵਿਸ਼ਵਨਾਥ ਮੰਦਰ ‘ਚ ਲੱਖਾਂ ਸ਼ਰਧਾਲੂ ਜਲਭਿਸ਼ੇਕ ਕਰਕੇ ਬਾਬਾ ਭੋਲੇਨਾਥ ਦਾ ਆਸ਼ੀਰਵਾਦ ਲੈ ਰਹੇ ਹਨ।
ਲੁਧਿਆਣਾ ਵਿੱਚ ਅੱਜ ਸਵੇਰ ਤੋਂ ਪ੍ਰਚੀਨ ਸੰਗਲਾ ਵਾਲਾ ਸ਼ਿਵਾਲਾ ਮੰਦਿਰ, ਪ੍ਰਚੀਨ ਸ਼ਿਵ ਮੰਦਿਰ ਚਹਿਲਾ ਤੋਂ ਇਲਾਵਾ ਸ਼ਹਿਰ ਦੇ ਹਰ ਮੰਦਿਰ ਵਿੱਚ ਸ਼ਿਵ ਭਗਤਾਂ ਨੇ ਬਾਬਾ ਭੋਲੇਨਾਥ ਦਾ ਜਲਭਿਸੇਕ ਰਹੇ ਹਨ ਤੇ ਆਪਣੀ ਮੰਨਤਾਂ ਮੰਗ ਰਹੇ ਹਨ, ਕਿਉਂਕਿ ਇਸ ਮਹੀਨੇ ਦੀ ਕਥਾਵਾਂ ਅਨੁਸਾਰ ਭਗਵਾਨ ਸ਼ਿਵ ਬਹੁਤ ਖੁਸ਼ ਹੁੰਦੇ ਨੇ ਭਗਤਾਂ ਵਲੋਂ ਮੰਗੀਆਂ ਗਈਆਂ ਸਾਰੀਆਂ ਮੁਰਾਦਾਂ ਪੂਰੀਆਂ ਹੋ ਜਾਂਦੀ ਹਨ।
ਇਸ ਤੋਂ ਇਲਾਵਾ ਸਵੇਰ ਤੋਂ ਹੀ ਦੇਸ਼ ਦੇ ਕੋਨੇ-ਕੋਨੇ ਤੋਂ ਪਹੁੰਚੇ ਸ਼ਿਵ ਭਗਤਾਂ ਅਤੇ ਕਵੜੀਆ ‘ਤੇ ਕਾਸ਼ੀ ਵਿਸ਼ਵਨਾਥ ਮੰਦਰ ਦੇ ਬਾਹਰ ਫੁੱਲਾਂ ਦੀ ਵਰਖਾ ਕੀਤੀ ਗਈ। ਬਾਬਾ ਵਿਸ਼ਵਨਾਥ ਦੀ ਮੰਗਲਾ ਆਰਤੀ ਦੇ ਨਾਲ-ਨਾਲ ਮੰਦਿਰ ਦੇ ਦਰਵਾਜ਼ੇ ਆਮ ਸ਼ਰਧਾਲੂਆਂ ਲਈ ਦਰਸ਼ਨ, ਪੂਜਾ ਅਤੇ ਜਲਾਭਿਸ਼ੇਕ ਲਈ ਖੋਲ੍ਹ ਦਿੱਤੇ ਗਏ।
ਸਾਉਣ ਦੇ ਪਹਿਲੇ ਸੋਮਵਾਰ ਨੂੰ ਉਜੈਨ ਦੇ ਮਹਾਕਾਲ ਮੰਦਰ ‘ਚ ਭਸਮ ਆਰਤੀ ਦੌਰਾਨ ਆਸਥਾ ਦੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਇਸ ਦੇ ਲਈ ਰਾਤ 2.30 ਵਜੇ ਤੋਂ ਮੰਦਰ ਦੇ ਦਰਵਾਜ਼ੇ ਖੋਲ੍ਹ ਦਿੱਤੇ ਗਏ। ਭਗਵਾਨ ਮਹਾਕਾਲ ਨੂੰ ਦੁੱਧ, ਦਹੀਂ, ਪੰਚਾਮ੍ਰਿਤ ਅਤੇ ਫਲਾਂ ਨਾਲ ਅਭਿਸ਼ੇਕ ਕੀਤਾ ਗਿਆ। ਮਹਾਕਾਲੇਸ਼ਵਰ ਨੂੰ ਆਕਰਸ਼ਕ ਢੰਗ ਨਾਲ ਸਜਾਇਆ ਗਿਆ ਸੀ। ਇਸ ਦੌਰਾਨ ਸ਼ਰਧਾਲੂ ਭੋਲੇ ਦੀ ਭਗਤੀ ਵਿੱਚ ਲੀਨ ਹੋ ਗਏ ਅਤੇ ਮੰਦਰ ਕੰਪਲੈਕਸ ਮਹਾਕਾਲ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਭਸਮ ਆਰਤੀ ਦੀ ਸਮਾਪਤੀ ਤੋਂ ਬਾਅਦ ਮੰਦਰ ਦੇ ਦਰਵਾਜ਼ੇ ਆਮ ਲੋਕਾਂ ਲਈ ਖੋਲ੍ਹ ਦਿੱਤੇ ਗਏ।