Sunday, December 22, 2024
spot_img

ਹਰਮਿੰਦਰ ਸਿੰਘ ਘੁਡਾਣੀ ਕਲਾਂ ਨੇ ਵੇਰਕਾ ਮਿਲਕ ਪਲਾਂਟ ਲੁਧਿਆਣਾ ਦੇ ਚੇਅਰਮੈਨ ਵਜੋਂ ਸੰਭਾਲਿਆ ਅਹੁੱਦਾ

Must read

ਦਿ ਸਿਟੀ ਹੈੱਡ ਲਾਈਨਸ

ਲੁਧਿਆਣਾ, 25 ਜਨਵਰੀ – ਮਿਲਕ ਯੂਨੀਅਨ, ਲੁਧਿਆਣਾ ਦੇ ਬੋਰਡ ਆਫ ਡਾਇਰੈਕਟਰਜ਼ ਦੀ ਚੋਣ ਮਿਲਕ ਪਲਾਂਟ, ਲੁਧਿਆਣਾ ਵਿਖੇ ਹੋਈ ਜਿਸ ਵਿੱਚ ਹਰਮਿੰਦਰ ਸਿੰਘ, ਡਾਇਰੈਕਟਰ ਵਾਸੀ ਪਿੰਡ ਘੁਡਾਣੀ ਕਲਾਂ ਨੂੰ ਸਰਬ ਸੰਮਤੀ ਨਾਲ ਵੇਰਕਾ ਮਿਲਕ ਪਲਾਂਟ, ਲੁਧਿਆਣਾ ਦਾ ਸਰਬਚੇਅਰਮੈਨ ਚੁਣ ਲਿਆ ਗਿਆ।

ਉਨ੍ਹਾਂ ਦੀ ਤਾਜਪੋਸ਼ੀ ਮੌਕੇ ਨਰਿੰਦਰ ਸਿੰਘ ਸ਼ੇਰਗਿੱਲ, ਚੇਅਰਮੈਨ ਮਿਲਕਫੈੱਡ ਪੰਜਾਬ ਵੱਲੋ ਵਿਸ਼ੇਸ ਤੋਰ ‘ਤੇ ਸ਼ਮੁਲਿਅਤ ਕੀਤੀ ਗਈ ਅਤੇ ਰਾਮੇਸ਼ਵਰ ਸਿੰਘ, ਚੇਅਰਮੈਨ, ਮਿਲਕ ਪਲਾਂਟ, ਜਲੰਧਰ ਵਿਸ਼ੇਸ਼ ਤੌਰ ਤੇ ਪਹੁੰਚੇ ਜਿਨ੍ਹਾਂ ਹਰਮਿੰਦਰ ਸਿੰਘ, ਡਾਇਰੈਕਟਰ ਨੂੰ ਪੰਜਾਬ ਦੇ ਇਸ ਵਕਾਰੀ ਮਿਲਕ ਪਲਾਂਟ, ਲੁਧਿਆਣਾ ਦੇ ਚੇਅਰਮੈਨ ਬਣਨ ਦੀ ਵਧਾਈ ਦਿੱਤੀ ਗਈ।

ਇਸ ਮੌਕੇ ਸ. ਨਰਿੰਦਰ ਸਿੰਘ ਸ਼ੇਰਗਿੱਲ, ਚੇਅਰਮੈਨ ਮਿਲਕਫੈੱਡ ਵੱਲੋ ਬਿਆਨ ਕੀਤਾ ਗਿਆ ਕਿ ਮਿਲਕਫੈੱਡ ਪੰਜਾਬ, ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਗਤੀਸ਼ੀਲ ਅਗਵਾਈ ਸਦਕਾ ਵੇਰਕਾ ਬਰਾਂਡ ਦੇ ਹੇਠ ਨਵੀਆਂ ਬੁਲੰਦੀਆਂ ਛੂਹ ਰਿਹਾ ਹੈ। ਉਨ੍ਹਾ ਦੱਸਿਆ ਕਿ ਮਿਲਕ ਪਲਾਂਟ, ਲੁਧਿਆਣਾ ਦੀ ਬਿਹਤਰੀ ਲਈ ਮਿਲਕਫੈੱਡ ਪੰਜਾਬ ਅਤੇ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਜਿਸਦੇ ਤਹਿਤ ਅੱਜ ਮਿਲਕ ਪਲਾਂਟ, ਲੁਧਿਆਣਾ ਨੂੰ ਸ. ਹਰਮਿੰਦਰ ਸਿੰਘ, ਚੇਅਰਮੈਨ ਦੀ ਯੋਗ ਅਗਵਾਈ ਮਿਲੀ ਹੈ।

ਵੱਖ-ਵੱਖ ਉਪਰਾਲਿਆਂ ਤਹਿਤ ਪਿਛਲੇ ਸਮੇਂ ਵਿੱਚ 110 ਕਰੋੜ ਦੀ ਲਾਗਤ ਨਾਲ ਨਵੀਂ ਬਣੀ ਡੇਅਰੀ ਦਾ ਉਦਘਾਟਨ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ।

ਜਿਕਰਯੋਗ ਹੈ ਕਿ ਲੁਧਿਆਣਾ ਦੇ ਬੋਰਡ ਆਫ ਡਾਇਰੈਕਟਰਜ਼ ਦੀ ਚੋਣ ਦੋ ਸਾਲ ਪਹਿਲਾ ਹੀ ਹੋ ਚੁੱਕੀ ਸੀ ਪਰ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੇ ਅਹੂਦੇ ਲੰਮੇ ਸਮੇਂ ਤੋ ਖਾਲੀ ਚੱਲੇ ਆ ਰਹੇ ਸਨ।

ਇਸ ਮੌਕੇ ਸੰਗਰਾਮ ਸਿੰਘ ਸੰਧੂ, ਡਿਪਟੀ ਰਜਿਸਟਰਾਰ, ਦਲਜੀਤ ਸਿੰਘ ਜਨਰਲ ਮੈਨੇਜਰ, ਮਿਲਕ ਯੂਨੀਅਨ, ਪਟਿਆਲਾ, ਸੁਰਜੀਤ ਸਿੰਘ ਭਦੌੜ ਜਨਰਲ ਮੈਨੇਜਰ, ਮਿਲਕ ਯੂਨੀਅਨ, ਲੁਧਿਆਣਾ, ਰਛਪਾਲ ਸਿੰਘ, ਡਾਇਰੈਕਟਰ, ਪਰਮਿੰਦਰ ਕੌਰ ਡਾਇਰੈਕਟਰ, ਸੁਖਪਾਲ ਸਿੰਘ ਡਾਇਰੈਕਟਰ, ਗੁਰਬਖਸ਼ ਸਿੰਘ ਡਾਇਰੈਕਟਰ, ਧਰਮਜੀਤ ਸਿੰਘ ਡਾਇਰੈਕਟਰ, ਗੁਰਦੇਵ ਸਿੰਘ ਡਾਇਰੈਕਟਰ, ਤੇਜਿੰਦਰ ਸਿੰਘ ਭਾਂਬਰੀ ਡਾਇਰੈਕਟਰ, ਗੁਰਬਿੰਦਰ ਸਿੰਘ ਡਾਇਰੈਕਟਰ, ਤੇਜਿੰਦਰ ਸਿੰਘ ਜੱਸੜ ਡਾਇਰੈਕਟਰ, ਮੇਜਰ ਸਿੰਘ ਡਾਇਰੈਕਟਰ, ਪਿਆਰਾ ਸਿੰਘ ਡਾਇਰੈਕਟਰ ਅਤੇ ਹੋਰ ਵੀ ਮੌਜੂਦ ਸਨ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article