ਮੋਗਾ 21 ਨਵੰਬਰ : ਮੋਗਾ ਦੇ ਪਿੰਡ ਲੰਢੇਕੇ ਵਿਖੇ ਫ਼ੌਜ ਦੀ ਬੰਦ ਪਈ ਛਾਉਣੀ ਵਿਚੋਂ ਹਥਿਆਰ ਬਰਾਮਦ ਲਈ ਹਿਰਾਸਤ ‘ਚ ਲਿਜਾਏ ਜਾ ਰਹੇ ਗੈਂਗਸਟਰ ਵੱਲੋਂ ਪੁਲਿਸ ’ਤੇ ਹੀ ਗੋਲੀਬਾਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਅਧਿਕਾਰੀ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਸ ਮੌਕੇ ‘ਤੇ ਜਵਾਬੀ ਗੋਲੀਬਾਰੀ ਵਿਚ ਗੈਂਗਸਟਰ ਦੀ ਖੱਬੀ ਲੱਤ ਵਿਚ ਗੋਲੀ ਲੱਗਣ ਨਾਲ ਗੈਂਗਸਟਰ ਜਖ਼ਮੀ ਹੋ ਗਿਆ।
ਡੀਐੱਸਪੀ ਸਿਟੀ ਰਵਿੰਦਰ ਸਿੰਘ,ਥਾਣਾ ਸਿਟੀ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਅਤੇ ਸੀਆਈਏ ਏ ਸਟਾਫ਼ ਮੁਖੀ ਇੰਸਪੈਕਟਰ ਦਲਜੀਤ ਸਿੰਘ ਬਰਾਡ਼ ਨੇ ਦੱੱਸਿਆ ਕਿ ਮੁਲਜ਼ਮ ਸੁਨੀਲ ਕੁਮਾਰ ਉਰਫ਼ ਬਾਬਾ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿਚ 18 ਜ਼ੁਰਮ ਤਹਿਤ ਕੇਸ ਦਰਜ ਹਨ।