ਪੁਲਿਸ ਦੀ ਵਰਦੀ ‘ਚ ਦੋ ਲੁਟੇਰਿਆਂ ਅਤੇ ਉਨ੍ਹਾਂ ਦੇ ਤੀਜੇ ਸਾਥੀ ਨੇ ਮਿਲ ਕੇ ਰੇਲ ਗੱਡੀ ਵਿੱਚ ਦਿੱਲੀ ਤੋਂ ਬਠਿੰਡਾ ਜਾ ਰਹੇ ਇੱਕ ਲੜਕੇ ਤੋਂ 1 ਕਰੋੜ 75 ਲੱਖ ਰੁਪਏ ਦਾ ਸੋਨਾ ਲੁੱਟ ਲਿਆ। ਮੁੰਡਾ 3.75 ਕਿਲੋ ਸੋਨਾ ਲੈ ਕੇ ਦਿੱਲੀ ਤੋਂ ਬਠਿੰਡਾ ਜਾ ਰਿਹਾ ਸੀ, ਜਦੋਂ ਟਰੇਨ ਸੰਗਰੂਰ ਰੇਲਵੇ ਸਟੇਸ਼ਨ ‘ਤੇ ਪਹੁੰਚੀ ਤਾਂ ਵਾਪਰੀ ਘਟਨਾ, ਲੁਟੇਰੇ ਚੱਲਦੀ ਟਰੇਨ ਤੋਂ ਛਾਲ ਮਾਰ ਕੇ ਫਰਾਰ ਹੋ ਗਏ।
ਕੋਰੀਅਰ ਕੰਪਨੀ ਨੇ ਸੋਨੇ ਨਾਲ ਭਰੇ 2 ਬੈਗ ‘ਚ ਜੀਪੀਐਸ ਟਰੈਕਰ ਲਗਾਇਆ ਹੋਇਆ ਸੀ, ਜਿਸ ਦਾ ਪਤਾ ਲਗਾ ਕੇ ਬਠਿੰਡਾ ਪੁਲਿਸ ਨੇ ਲੁਟੇਰਿਆਂ ਦੀ ਗੱਡੀ ਨੂੰ ਰੋਕ ਕੇ ਸੋਨਾ ਬਰਾਮਦ ਕਰ ਲਿਆ ਅਤੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।
4 ਦਸੰਬਰ ਨੂੰ ਤੜਕੇ 3:45 ਵਜੇ ਦਿੱਲੀ ਤੋਂ ਗੰਗਾਨਗਰ ਜਾ ਰਹੀ ਰੇਲਗੱਡੀ ‘ਚ ਸੰਗਰੂਰ ਰੇਲਵੇ ਸਟੇਸ਼ਨ ‘ਤੇ ਇਕ ਕੋਰੀਅਰ ਕੰਪਨੀ ‘ਚ ਕੰਮ ਕਰਦੇ ਨੌਜਵਾਨ ਤੋਂ ਫਿਲਮੀ ਅੰਦਾਜ਼ ‘ਚ 2.25 ਕਰੋੜ ਰੁਪਏ ਦਾ ਸੋਨਾ ਲੁੱਟ ਕੇ ਲੈ ਗਏ ਸਨ।ਪੁਲਿਸ ਦੀ ਵਰਦੀ ‘ਚ ਲੁਟੇਰੇ ( ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਪੰਜਾਬ ਪੁਲਿਸ ਦੇ ਮੁਲਾਜਮਾਂ ਅਨੁਸਾਰ ਬਠਿੰਡਾ ਪੁਲਿਸ ਨੇ ਰੇਲਵੇ ਪੁਲਿਸ ਅਤੇ ਸਿਵਲ ਪ੍ਰਸਾਸ਼ਨ ਦੀ ਮਦਦ ਨਾਲ ਇੱਕ ਦੋਸ਼ੀ ਨੂੰ ਲੁੱਟੇ ਹੋਏ ਸਮਾਨ ਸਮੇਤ ਕਾਬੂ ਕੀਤਾ ਅਤੇ ਬਾਕੀ ਫਰਾਰ ਹੋ ਗਏ।
ਮੀਡੀਆ ਨੇ ਮੌਕੇ ‘ਤੇ ਜਾ ਕੇ ਘਟਨਾ ਦਾ ਜਾਇਜ਼ਾ ਲਿਆ ਅਤੇ ਰੇਲਵੇ ਪੁਲਿਸ ਦੇ ਅਧਿਕਾਰੀ ਜਗਜੀਤ ਸਿੰਘ ਅਤੇ ਜਿਸ ਵਿਅਕਤੀ ਕੋਲੋਂ 2.5 ਕਰੋੜ ਰੁਪਏ ਦਾ ਸੋਨਾ ਲੁੱਟਿਆ ਗਿਆ ਸੀ, ਨਾਲ ਵਿਸ਼ੇਸ਼ ਗੱਲਬਾਤ ਕੀਤੀ। ਕੋਰੀਅਰ ਕੰਪਨੀ ਵਿੱਚ ਕੰਮ ਕਰਨ ਵਾਲੇ ਰਾਜੂ ਨਾਮ ਦੇ ਵਿਅਕਤੀ ਨੇ ਦੱਸਿਆ ਕਿ ਉਹ ਕੋਰੀਅਰ ਕੰਪਨੀ ਦਾ ਕਰਮਚਾਰੀ ਹੈ। ਉਹ ਦਿੱਲੀ ਤੋਂ ਗਹਿਣਿਆਂ ਲਈ ਸੋਨਾ ਪਹੁੰਚਾਉਣ ਦਾ ਕੰਮ ਕਰਦਾ ਹੈ। ਉਹ ਸੋਨਾ ਲੈ ਕੇ ਦਿੱਲੀ ਤੋਂ ਰੇਲ ਗੱਡੀ ਵਿੱਚ ਸਵਾਰ ਹੋਇਆ ਸੀ। ਉਸ ਦੀ ਟਿਕਟ ਪੱਕੀ ਨਹੀਂ ਹੋਈ। ਉਹ ਸਲੀਪਰ ਕੰਪਾਰਟਮੈਂਟ ਵਿਚ ਸਵਾਰ ਹੋ ਗਿਆ।
ਸੰਗਰੂਰ ਰੇਲਵੇ ਪੁਲਿਸ ਅਧਿਕਾਰੀ ਜਗਜੀਤ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲਦੇ ਹੀ ਅਸੀਂ ਬਰਨਾਲਾ ਬਠਿੰਡਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਕਿਉਂਕਿ ਕੋਰੀਅਰ ਮੈਨੇਜਰ ਨੇ ਸਾਨੂੰ ਦੱਸਿਆ ਕਿ ਬੈਗ ਵਿੱਚ ਜੀਪੀਐਸ ਸਿਸਟਮ ਲਗਾਇਆ ਹੋਇਆ ਸੀ, ਜਿਸ ਰਾਹੀਂ ਅਸੀਂ ਇਸ ਦਾ ਪਤਾ ਲਗਾਇਆ ਅਤੇ ਬਠਿੰਡਾ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ।