ਦਿ ਸਿਟੀ ਹੈੱਡ ਲਾਈਨਸ
ਚੰਡੀਗੜ੍ਹ, 27 ਜਨਵਰੀ : ਅੱਜ ਅਸੀਂ ਸੜਕ ‘ਤੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਹੋਏ ‘ਸੜਕ ਸੁਰੱਖਿਆ ਫੋਰਸ’ ਸ਼ੁਰੂ ਕਰਨ ਜਾ ਰਹੇ ਹਾਂ। ਦੇਸ਼ ‘ਚ ਸੜਕ ਸੁਰੱਖਿਆ ਤੇ ਟ੍ਰੈਫਿਕ ਪ੍ਰਬੰਧਕ ਲਈ ਸਮਰਪਿਤ ਇਹ ਪਹਿਲੀ ਫੋਰਸ ਹੋਵੇਗੀ। ਇਸ ਸੰਬੰਧ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟਵੀਟ ਕਰਦੇ ਹੋਏ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸੜਕ ‘ਤੇ ਇਹ ਦੇਸ਼ ਦੀ ਸੱਭ ਤੋਂ ਹਾਈਟੈਕ ਫੋਰਸ ਵਜੋਂ ਜਾਣੀ ਜਾਵੇਗੀ। ਸੜਕ ਸੁਰੱਖਿਆ ਫੋਰਸ’ ਦੇ ਤਹਿਤ ਪੰਜਾਬ ਦੀ ਹਰ ਸੜਕ ਤੇ 30 ਕਿਲੋਮੀਟਰ ਤੇ ਤੈਨਾਤ ਹੋਵੇਗੀ SSF ਦੀ ਗੱਡੀ ਸੜਕੀ ਹਾਦਸੇ ‘ਚ ਹੁੰਦੀਆਂ ਮੌਤਾਂ ਨੂੰ ਘੱਟ ਕਰਨ ‘ਚ ਕਾਰਗਰ ਸਾਬਿਤ ਹੋਵੇਗੀ। SSF 144 ਹਾਈਟੈਕ ਗੱਡੀਆਂ ਤੇ 5000 ਮੁਲਾਜ਼ਮ ਸੜਕ ‘ਤੇ ਲੋਕਾਂ ਦੀ ਸੁਰੱਖਿਆ ਕਰਨਗੇ ਤੇ ਨਾਲ ਹੀ ਦੇਸ਼ ਦੀ ਕਿਸੇ ਵੀ ਪੁਲਿਸ ਕੋਲ ਇੰਨੀਆਂ ਹਾਈਟੈਕ ਗੱਡੀਆਂ ਨਹੀਂ, ਜੋ SSF ਕੋਲ ਹੋਣਗੀਆਂ।