ਗਿਆਨੀ ਹਰਪ੍ਰੀਤ ਸਿੰਘ ਦਿਨ ਬ ਦਿਨ ਵਿਵਾਦਾਂ ‘ਚ ਘਿਰਦੇ ਨਜ਼ਰ ਆਉਂਦੇ ਰਹਿੰਦੇ ਹਨ। ਸ੍ਰੀ ਹਜ਼ੂਰ ਸਾਹਿਬ ਵਿਖੇ ਹੋ ਰਹੇ ਸਮਾਗਮ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਨੇ ਵੱਡਾ ਬਿਆਨ ਦਿੱਤਾ ਉਨ੍ਹਾਂ ਨੇ ਕਿਹਾ ਹੈ ਕਿ ਮੈਨੂੰ ਪਿਛਲੀ ਦਿਨੀਂ ਗਿਆਨੀ ਰਘਬੀਰ ਸਿੰਘ ਦਾ ਫ਼ੋਨ ਆਇਆ ਅਤੇ ਕਿਹਾ ਕਿ ਜਥੇਦਾਰ ਜੀ ਪੰਥ ਵਿੱਚ ਕੀ ਹੋ ਰਿਹਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਮੈਂ ਕਿਹਾ ਸਾਹਿਬ ਹੌਂਸਲਾ ਰੱਖੋਂ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕਿਹਾ ਹੈ ਕਿ ਤਖ਼ਤਾਂ ਦੀ ਪ੍ਰਭੂਸੱਤਾ ਨੂੰ ਕਾਇਮ ਰੱਖਣਾ ਸਾਡੀ ਜ਼ਿੰਮੇਵਾਰੀ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਕੌਮ ਵਿੱਚ ਜੇਕਰ ਕੋਈ ਵੀ ਗੁਰੂ ਵੱਲ ਪਿੱਠ ਕਰੇਗਾ ਤਾਂ ਉਸ ਦਾ ਨਾਸ਼ ਹੋਵੇਗਾ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਜਦੋਂ ਅਸੀਂ ਆਈ ਹੋਈ ਪੁਰਾਣੀ ਡਾਕ ਖੋਲ੍ਹੀ ਉਸ ਵਿਚੋਂ ਕਈ ਪੱਤਰਾਂ ਦੀ ਸ਼ਬਦਾਵਲੀ ਪੜ੍ਹਨਯੋਗ ਨਹੀਂ ਸੀ। ਉਨ੍ਹਾਂ ਨੇ ਕਿਹਾ ਹੈ ਕਿ ਇਕ ਲਫਾਫੇ ਵਿਚੋਂ ਚੂੜੀਆਂ ਨਿਕਲੀਆ ਸਨ ਅਤੇ ਮੈਂ ਆਪਣੀ ਝੌਲੀ ਵਿੱਚ ਪਾ ਕੇ ਅਕਾਲ ਤਖ਼ਤ ਸਾਹਿਬ ਉੱਤੇ ਜਾ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਅੱਗੇ ਅਰਦਾਸ ਕੀਤੀ। ਉਨ੍ਹਾਂ ਨੇ ਕਿਹਾ ਹੈ ਕਿ ਪੰਜੇ ਤਖ਼ਤਾਂ ਦੀ ਪ੍ਰਭੂਸੱਤਾ ਕਾਇਮ ਰੱਖਣੀ ਸਾਡੀ ਜ਼ਿੰਮੇਵਾਰੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੇ ਸਾਡੇ ਨਾਲ ਕੁਝ ਬੁਰਾ ਹੋ ਰਿਹਾ ਇਹ ਵੀ ਗੁਰੂ ਸਾਹਿਬ ਦੇਖਣਗੇ।