ਗਰੀਬਾਂ ਅਤੇ ਲੋੜਵੰਦਾਂ ਦੀ ਮਦਦ ਕਰਨ ਵਾਲੇ ਸੋਨੂੰ ਸੂਦ ਦੇ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ ਹੈ। ਅਦਾਕਾਰ ਦੀ ਪਤਨੀ ਸੋਨਾਲੀ ਸੂਦ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਸੋਨਾਲੀ ਆਪਣੀ ਭੈਣ ਅਤੇ ਭਾਣਜੇ ਨਾਲ ਸਫ਼ਰ ਕਰ ਰਹੀ ਸੀ। ਸੋਨਾਲੀ ਸੂਦ ਦਾ ਨਾਗਪੁਰ ਹਾਈਵੇਅ ‘ਤੇ ਭਿਆਨਕ ਕਾਰ ਹਾਦਸਾ ਹੋਇਆ ਹੈ।
ਸੋਨਾਲੀ ਸੂਦ ਆਪਣੀ ਭੈਣ ਅਤੇ ਭਾਣਜੇ ਨਾਲ ਮੁੰਬਈ-ਪੁਣੇ ਹਾਈਵੇਅ ‘ਤੇ ਯਾਤਰਾ ਕਰ ਰਹੀ ਸੀ। ਉਨ੍ਹਾਂ ਦਾ ਭਾਣਜਾ ਕਾਰ ਚਲਾ ਰਿਹਾ ਸੀ। ਉਦੋਂ ਅਚਾਨਕ ਇੱਕ ਵੱਡਾ ਹਾਦਸਾ ਵਾਪਰ ਗਿਆ। ਇਸ ਘਟਨਾ ਵਿੱਚ ਸੋਨਾਲੀ ਸੂਦ ਦੀ ਭੈਣ ਅਤੇ ਭਾਣਜਾ ਵੀ ਜ਼ਖਮੀ ਹੋ ਗਏ ਹਨ। ਇਹ ਹਾਦਸਾ ਸੋਮਵਾਰ ਦੇਰ ਰਾਤ ਵਾਪਰਿਆ। ਜ਼ਖਮੀਆਂ ਦਾ ਇਲਾਜ ਨਾਗਪੁਰ ਦੇ ਮੈਕਸ ਹਸਪਤਾਲ ਵਿੱਚ ਚੱਲ ਰਿਹਾ ਹੈ। ਹਾਲਾਂਕਿ, ਘਟਨਾ ਬਾਰੇ ਅਜੇ ਤੱਕ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ।