ਰਾੜਾ ਸਾਹਿਬ ਸੰਪਰਦਾ ਦੇ ਮੁਖੀ ਅਤੇ ਪੰਥ ਲਈ ਅਥਾਹ ਸੇਵਾ ਨਿਭਾਉਣ ਵਾਲੇ ਸੰਤ ਬਾਬਾ ਬਲਜਿੰਦਰ ਸਿੰਘ ਜੀ ਰਾੜਾ ਸਾਹਿਬ ਵਾਲੇ ਬੀਤੇ ਕੱਲ ਅਕਾਲ ਪੁਰਖ ਵੱਲੋਂ ਬਖਸ਼ਿਸ਼ ਸੁਆਸਾਂ ਦੀ ਪੂੰਜੀ ਪੂਰੀ ਕਰਦਿਆਂ ਫ਼ਾਨੀ ਸੰਸਾਰ ਤੋਂ ਰੁਖ਼ਸਤ ਹੋ ਗਏ ਸਨ। ਸੁਖਬੀਰ ਸਿੰਘ ਬਾਦਲ ਨੇ ਅੱਜ ਉਹਨਾਂ ਦੇ ਅੰਤਿਮ ਦਰਸ਼ਨ ਸਮੇਂ ਸ਼ਰਧਾ ਦੇ ਫੁੱਲ ਭੇਂਟ ਕੀਤੇ। ਸੁਖਬੀਰ ਸਿੰਘ ਬਾਦਲ ਨੇ ਕਿਹਾ ਬਾਬਾ ਜੀ ਦੇ ਵਿਛੋੜੇ ਨਾਲ ਪੂਰੇ ਸਿੱਖ ਜਗਤ ਨੂੰ ਵੱਡਾ ਘਾਟਾ ਪਿਆ ਹੈ।
ਦੱਸ ਦਈਏ ਕਿ ਸੰਤ ਬਾਬਾ ਬਲਜਿੰਦਰ ਸਿੰਘ ਜੀ ਦਾ 27 ਅਗਸਤ ਦੁਪਹਿਰ 3 ਵਜੇ ਰਾੜਾ ਸਾਹਿਬ ਦੀ ਪਾਰਕਿੰਗ ‘ਚ ਸਸਕਾਰ ਹੋਵੇਗਾ। 28 ਅਗਸਤ ਨੂੰ ਸਵੇਰੇ 11 ਵਜੇ ਫੁੱਲ ਤਾਰਨ ਲਈ ਕੀਰਤਪੁਰ ਸਾਹਿਬ ਦੀ ਯਾਤਰਾ ਕੀਤੀ ਜਾਵੇਗੀ।