Whatsapp ਨੇ ਇਕ ਵਾਰ ਫਿਰ ਲਗਭਗ 35 Androide ਅਤੇ IOS ਡਿਵਾਈਸਾਂ ਲਈ ਐਪ ਸਪੋਰਟ ਨੂੰ ਖਤਮ ਕਰ ਦਿੱਤਾ ਹੈ। ਅਜਿਹੀ ਸਥਿਤੀ ਵਿੱਚ, ਮੇਟਾ ਦੀ ਸੇਵਾ ਨੇ ਆਪਣੇ ਉਪਭੋਗਤਾਵਾਂ ਨੂੰ ਆਪਣੀ ਚੈਟ ਹਿਸਟਰੀ ਦਾ ਬੈਕਅਪ ਲੈਣ ਦਾ ਸਮਾਂ ਦਿੱਤਾ ਹੈ, ਤਾਂ ਜੋ ਉਨ੍ਹਾਂ ਦੀਆਂ ਪੁਰਾਣੀਆਂ ਚੈਟਾਂ ਨੂੰ ਨਵੇਂ ਡਿਵਾਈਸ ਵਿੱਚ ਟ੍ਰਾਂਸਫਰ ਕੀਤਾ ਜਾ ਸਕੇ। ਇਨ੍ਹਾਂ ਉਪਭੋਗਤਾਵਾਂ ਨੂੰ ਹੁਣ WhatsApp ਦੀ ਵਰਤੋਂ ਜਾਰੀ ਰੱਖਣ ਲਈ ਆਪਣੇ ਸਮਾਰਟਫੋਨ ਨੂੰ ਅਪਗ੍ਰੇਡ ਕਰਨਾ ਹੋਵੇਗਾ। ਇਸ ਐਲਾਨ ਤੋਂ ਬਾਅਦ ਉਪਭੋਗਤਾਵਾਂ ਨੂੰ ਆਪਣੇ ਪੁਰਾਣੇ ਫੋਨ ਨੂੰ ਬਦਲਣ ਤੋਂ ਇਲਾਵਾ ਕੋਈ ਹੋਰ ਕੋਈ ਹੋਰ ਰਾਸਤਾ ਨਹੀਂ ਹੈ।
ਉਪਭੋਗਤਾ ਅਗਰ WhatsApp ਦੀ ਵਰਤੋਂ ਨੂੰ ਜਾਰੀ ਰੱਖਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ Android 5.0 ਜਾਂ ਇਸ ਤੋਂ ਬਾਅਦ ਵਾਲਾ ਅਤੇ iOS 12 ਜਾਂ ਇਸ ਤੋਂ ਬਾਅਦ ਵਾਲਾ ਸਮਾਰਟ ਫੋਨ ਹੋਣਾ ਲਾਜ਼ਮੀ ਹੈ।
WhatsApp ਹੁਣ iPhone 5 ਤੋਂ iPhone SE ਅਤੇ Samsung ਕੰਪਨੀ ਦੇ ਮਾਡਲ Galaxy note 3 to ਲੈਕੇ Galaxy Express 2, Matorola ਦੇ Moto G te Moto X, Huawei ਦੇ ਪੰਜ ਮਾਡਲ, Sony ਕੰਪਨੀ ਦੇ Xperia Z1 ਅਤੇ Xperia E3, LG ਕੰਪਨੀ ਦੇ ਚਾਰ ਮਾਡਲ, Lenovo ਦੇ ਵੀ ਚਾਰ ਮਾਡਲ ‘ਚ ਵ੍ਹਟਸਐਪ ਕੰਮ ਨਹੀਂ ਕਰੇਗਾ। ਜੇਕਰ ਤੁਹਾਡੇ ਕੋਲ ਉਪਰ ਦੱਸੀਆਂ ਗਈਆਂ ਡਿਵਾਈਸਾਂ ਵਿੱਚੋਂ ਕੋਈ ਵੀ ਹੈ, ਤਾਂ ਤੁਸੀਂ ਉਦੋਂ ਤੱਕ WhatsApp ਦੀ ਵਰਤੋਂ ਨਹੀਂ ਕਰ ਸਕੋਗੇ ਜਦੋਂ ਤੱਕ ਤੁਸੀਂ ਇਸਨੂੰ ਬਦਲ ਨਹੀਂ ਲੈਂਦੇ।
ਨਵੇਂ ਫ਼ੋਨ ‘ਤੇ ਵਟਸਐਪ ਦੀ ਵਰਤੋਂ ਸ਼ੁਰੂ ਕਰਨ ਤੋਂ ਪਹਿਲਾਂ, ਪੁਰਾਣੇ ਫ਼ੋਨ ਤੋਂ ਚੈਟਾਂ ਦਾ ਬੈਕਅੱਪ ਲੈਣਾ ਜ਼ਰੂਰੀ ਹੈ ਤਾਂ ਜੋ ਤੁਸੀਂ ਪੁਰਾਣੀਆਂ ਚੈਟਾਂ ਨੂੰ ਮਿਸ ਨਾ ਕਰੋ।