ਪੰਜਾਬੀ ਨੌਜਵਾਨ ਹਸਨਦੀਪ ਸਿੰਘ ਖੁਰਲ ਨੇ ਵਿਦੇਸ਼ ‘ਚ ਪੰਜਾਬੀਆਂ ਦਾ ਨਾਮ ਰੌਸ਼ਨ ਕੀਤਾ ਹੈ। ਹਸਨਦੀਪ ਸਿੰਘ ਖੁਰਲ ਕੈਨੇਡਾ ਦੀ ਵੈਸਟ ਜੈੱਟ ਏਅਰਲਾਈਨ ’ਚ ਕੈਪਟਨ ਬਣਿਆ। ਹਸਨਦੀਪ ਸਿੰਘ ਖੁਰਲ ਨੇ ਕਿਹਾ ਜਦੋਂ ਮੈਂ ਸਕੂਲ ਪੜ੍ਹਦਾ ਹੁੰਦਾ ਸੀ ਤਾਂ ਉਸ ਸਮੇਂ ਕਈ ਵਾਰ ਜਦੋਂ ਉਪਰ ਜਾ ਰਹੇ ਜਹਾਜ਼ ਵਲ ਦੇਖਣਾ ਤਾਂ ਮਨ ਵਿਚ ਖ਼ਿਆਲ ਆਉਣਾ, ਕਿ ਸੈਂਕੜੇ ਸਵਾਰੀਆਂ ਨਾਲ ਭਰੇ ਤੇ ਉੱਚੇ ਨੀਲੇ ਅਸਮਾਨ ਵਿਚ ਜਾ ਰਹੇ ਐਨੇ ਵੱਡੇ ਜਹਾਜ਼ ਨੂੰ ਕੌਣ ਤੇ ਕਿਵੇਂ ਚਲਾਉਂਦਾ ਹੋਵੇਗਾ। ਬਸ ਉਸ ਸਮੇਂ ਤੋਂ ਮੈਂ ਆਪਣੇ ਮਨ ਵਿਚ ਧਾਰ ਲਿਆ ਕਿ ਮੈਂ ਵੀ ਵੱਡਾ ਹੋ ਕੇ ਜਹਾਜ਼ ਚਲਾਊਂਗਾ ਅਤੇ ਪੰਜਾਬ ਦੀ ਧਰਤੀ ‘ਤੇ ਪਾਇਲਟ ਬਣਨ ਦਾ ਲਿਆ ਸੁਪਨਾ ਕੈਨੇਡਾ ਆ ਕੇ ਪੂਰਾ ਹੋ ਗਿਆ।
ਦੱਸ ਦਈਏ ਕਿ ਸਾਬਤ ਸੂਰਤ ਸਿੱਖ ਹਸਨਦੀਪ ਸਿੰਘ ਐਬਟਸਫੋਰਡ ਦੀ ਯੂਨੀਵਰਸਿਟੀ ਆਫ਼ ਫਰੇਜ਼ਰ ਵੈਲੀ ਤੋਂ ਬੈਚਲਰ ਆਫ਼ ਬਿਜ਼ਨੈੱਸ ਐਡਮਿਨਿਸਟ੍ਰੇਸ਼ਨ ਐਵੀਟੇਸ਼ਨ ਦੀ ਪੜ੍ਹਾਈ ਕਰ ਕੇ ਪਾਇਲਟ ਦੀ ਨੌਕਰੀ ਕਰਨ ਵਿਚ ਦਿੱਕਤ ਆ ਸਕਦੀ ਹੈ ਕਿਉਂਕਿ ਏਅਰਲਾਈਨਾਂ ਦੀ ਸ਼ਰਤ ਮੁਤਾਬਕ ਆਕਸੀਜਨ ਮਾਸਕ ਲਾਉਣ ਕਾਰਨ ਸਿਰਫ਼ ਕਲੀਨਸ਼ੇਵ ਅਤੇ ਦਾੜ੍ਹੀ ਕੱਟਣ ਵਾਲੇ ਯੋਗ ਪਾਇਲਟਾਂ ਨੂੰ ਨੌਕਰੀ ਕਰਨ ਦੀ ਇਜ਼ਾਜਤ ਸੀ, ਕਿਉਂਕਿ ਆਕਸੀਜਨ ਮਾਸਕ ਉਨ੍ਹਾਂ ਦੇ ਹੀ ਫਿਟ ਲਗਦਾ ਸੀ ਪਰ ਹਸਨਦੀਪ ਸਿੰਘ ਨੇ ਹਿੰਮਤ ਨਹੀਂ ਹਾਰੀ ਤੇ ਆਪਣੀ ਕੋਸ਼ਿਸ਼ ਜਾਰੀ ਰੱਖੀ ਅਤੇ ਉਸਨੇ ਆਪਣਾ ਸੁਪਨਾ ਪੂਰਾ ਕੀਤਾ।