ਸਾਕਾ ਦੇ ਕੌਮੀ ਪ੍ਰਧਾਨ ਮਿਤੇਸ਼ ਮਲਹੋਤਰਾ ਤੇ ਜ਼ਿਲ੍ਹਾ ਪ੍ਰਧਾਨ ਦੀਵੇਸ਼ ਖੰਨਾ ਨੇ ਏਡੀਸੀ ਨੂੰ ਦਿੱਤਾ ਚੈੱਕ
ਦਿ ਸਿਟੀ ਹੈਡਲਾਈਨ
ਲੁਧਿਆਣਾ, 26 ਅਕਤੂਬਰ
ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ 27 ਅਕਤੂਬਰ ਤੋਂ ਲੈ ਕੇ 5 ਨਵੰਬਰ ਤੱਕ ਲੱਗਣ ਵਾਲੇ ਸਾਰਸ ਮੇਲੇ ਦੇ ਲਈ Study Abroad Consultant Association ਸਟੱਡੀ ਅਬਰੋਡ ਕੰਸਲਟੈਂਟ ਐਸੋਸੇਈਸ਼ੇਨ (SACA) ਵੱਲੋਂ 2 ਲੱਖ ਰੁਪਏ ਦਾ ਸਹਿਯੋਗ ਦਿੱਤਾ ਗਿਆ। ਸਾਕਾ ਦੇ ਕੌਮੀ ਪ੍ਰਧਾਨ ਮਿਤੇਸ਼ ਮਲਹੋਤਰਾ ਤੇ ਜ਼ਿਲ੍ਹਾ ਪ੍ਰਧਾਨ ਦੀਵੇਸ਼ ਖੰਨਾ (Future Overseas Education ਵਾਲੇ) ਨੇ ਏਡੀਸੀ ਰੁਪਿੰਦਰ ਪਾਲ ਸਿੰਘ ਨੂੰ 2 ਲੱਖ ਰੁਪਏ ਦਾ ਚੈੱਕ ਦਿੱਤਾ। ਪ੍ਰਧਾਨ ਮਲਹੋਤਰਾ ਤੇ ਦੀਵੇਸ਼ ਖੰਨਾ ਨੇ ਦੱਸਿਆ ਕਿ ਇਹ ਚੈਕ ਸਾਕਾ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਹਿਯੋਗ ਵੱਜੋਂ ਦਿੱਤਾ ਗਿਆ ਹੈ।
ਚੈੱਕ ਦੇਣ ਮੌਕੇ ਪ੍ਰਧਾਨ ਮਿਤੇਸ਼ ਮਲਹੋਤਰਾ ਤੇ ਦੀਵੇਸ਼ ਖੰਨਾ ਨੇ ਦੱਸਿਆ ਕਿ ਪੀਏਯੂ ਵਿੱਚ ਇਹ ਮੇਲਾ 27 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ। ਜਿਸ ਵਿੱਚ ਪ੍ਰਸ਼ਾਸਨ ਬਹੁਤ ਚੰਗਾ ਕਰ ਰਿਹਾ ਹੈ। ਇਸੇ ਚੰਗੇ ਕੰਮ ਨੂੰ ਦੇਖਦੇ ਹੋਏ ਸਾਕਾ ਨੇ ਆਪਣੀ ਸਮਾਜਿਕ ਜਿੰਮੇਵਾਰੀ ਨਿਭਾਉਂਦੇ ਹੋਏ ਇਹ ਚੈਕ ਪ੍ਰਸ਼ਾਸਨ ਨੂੰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸਾਕਾ ਹਮੇਸ਼ਾ ਹੀ ਸਮਾਜਿਕ ਤੌਰ ’ਤੇ ਆਪਣੀ ਜਿੰਮੇਵਾਰੀ ਨਿਭਾਉਂਦਾ ਆਇਆ ਹੈ ਤੇ ਇਹ ਅੱਗੇ ਵੀ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਇਹ ਮੈਗਾ ਈਵੈਂਟ ਅਮੀਰ ਭਾਰਤੀ ਸੱਭਿਆਚਾਰ ਅਤੇ ਵਿਰਸੇ ਨੂੰ ਦਰਸਾਉਣ ਲਈ ਇੱਕ ਚਾਨਣ ਮੁਨਾਰੇ ਵਜੋਂ ਉਭਰੇਗਾ ਜਿੱਥੇ ਵੱਖ-ਵੱਖ 23 ਰਾਜਾਂ ਦੇ ਕਾਰੀਗਰ ਆਪਣੇ ਕਲਾਤਮਕ ਉਤਪਾਦਾਂ ਅਤੇ ਖਾਣ ਪੀਣ ਵਾਲੇ ਵੰਨ ਸੁਵੰਨੇ ਪਕਵਾਨਾਂ ਦੀ ਪ੍ਰਦਰਸ਼ਨੀ ਲਗਾਉਣਗੇ।