Friday, September 20, 2024
spot_img

ਸਾਂਸਦ ਰਾਜਾ ਵੜਿੰਗ ਅੱਜ ਲੁਧਿਆਣਾ ਸ਼ਹਿਰ ਦੇ ਵੋਟਰਾਂ ਦਾ ਕਰਨਗੇ ਧੰਨਵਾਦ

Must read

ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਗਿੱਦੜਵਾਹਾ ਤੋਂ ਅੱਜ ਲੁਧਿਆਣਾ ਸ਼ਹਿਰ ਪਹੁੰਚ ਰਹੇ ਹਨ। ਰਾਜਾ ਵੜਿੰਗ ਅਤੇ ਕਾਂਗਰਸ ਪਾਰਟੀ ਵੱਲੋਂ ਲੁਧਿਆਣਾ ‘ਚ 4 ਪ੍ਰੋਗਰਾਮ ਰੱਖੇ ਗਏ ਹਨ ਜਿਥੇ ਉਹ ਸ਼ਹਿਰ ਦੇ ਵੋਟਰਾਂ ਦਾ ਧੰਨਵਾਦ ਕਰਨਗੇ ਜਿਨ੍ਹਾਂ ਨੇ ਉਨ੍ਹਾਂ ਨੂੰ ਵੋਟ ਪਾ ਕੇ ਸੰਸਦ ਮੈਂਬਰ ਬਣਾਇਆ।

ਸਭ ਤੋਂ ਪਹਿਲਾਂ ਉਹ ਵਿਧਾਨ ਸਭਾ ਹਲਕਾ ਦਾਖਾ ਦੇ ਰਜਤ ਰਿਜ਼ੋਰਟ ਜਾਣਗੇ। ਉੱਥੇ ਉਹ ਕਰੀਬ 12 ਵਜੇ ਤੱਕ ਵੋਟਰਾਂ ਨੂੰ ਮਿਲਣਗੇ। ਦੁਪਹਿਰ 1 ਵਜੇ ਵੜਿੰਗ ਹਲਕਾ ਗਿੱਲ ਦੇ ਡੇਹਲੋਂ ਵਿੱਚ ਲੋਕਾਂ ਨੂੰ ਮਿਲਣਗੇ ਅਤੇ ਉਨ੍ਹਾਂ ਨਾਲ ਗੱਲਬਾਤ ਕਰਨਗੇ। ਸ਼ਾਮ 4 ਵਜੇ ਹਲਕਾ ਸੈਂਟਰਲ ਸਥਿਤ ਕਿੰਗ ਪੈਲੇਸ ਪਹੁੰਚਣਗੇ। ਜਿੱਥੇ ਉਹ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਨਗੇ। ਅੰਤ ਵਿੱਚ ਸ਼ਾਮ 6 ਵਜੇ ਵੜਿੰਗ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਦੀ ਅਗਵਾਈ ਹੇਠ ਸੈਲੀਬ੍ਰੇਸ਼ਨ ਪਲਾਜ਼ਾ ਵਿਖੇ ਆਤਮਾ ਨਗਰ ਅਤੇ ਦੱਖਣੀ ਹਲਕੇ ਦੇ ਵਰਕਰਾਂ ਨੂੰ ਮਿਲਣਗੇ ਅਤੇ ਉਨ੍ਹਾਂ ਦਾ ਧੰਨਵਾਦ ਕਰਨਗੇ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article