ਤਿਰੂਵਨੰਤਪੁਰਮ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਫਲਾਈਟ ਦੀ ਦੇਰ ਰਾਤ ਐਤਵਾਰ ਨੂੰ ਚੇਨੱਈ ‘ਚ ਐਮਰਜੈਸੀ ਲੈਂਡਿੰਗ ਕਰਵਾਈ ਗਈ। ਏਅਰਲਾਈਨਸ ਵੱਲੋਂ ਇਸ ਦੀ ਵਜ੍ਹਾ ਤਕਨੀਕੀ ਖਰਾਬੀ ਤੇ ਖਰਾਬ ਮੌਸਮ ਦੱਸਿਆ ਗਿਆ ਹੈ।
ਦੱਸ ਦਈਏ ਕਿ ਜਹਾਜ਼ ‘ਚ 100 ਯਾਤਰੀ ਸਵਾਰ ਸਨ। ਜਿਨ੍ਹਾਂ ਵਿੱਚੋਂ ਕਾਂਗਰਸੀ ਸਾਂਸਦ ਕੇਸੀ ਵੇਣੂਗੋਪਾਲ ਵੀ ਉਸੇ ਜਹਾਜ਼ ਵਿੱਚ ਸੀ ਅਤੇ ਉਨ੍ਹਾਂ ਸਮੇਤ 5 ਹੋਰ ਸਾਂਸਦ ਵੀ ਜਹਾਜ਼ ‘ਚ ਸਨ। ਸਾਂਸਦ ਕੇਸੀ ਵੇਣੁਗੋਪਾਲ ਨੇ ਦੱਸਿਆ ਕਿ ਚੇਨਈ ਵਿਚ ਜਦੋਂ ਐਮਰਜੈਂਸੀ ਲੈਂਡਿੰਗ ਦੀ ਪਹਿਲੀ ਕੋਸ਼ਿਸ਼ ਹੋਈ ਤਾਂ ਸਾਹਮਣੇ ਦੂਜਾ ਜਹਾਜ਼ ਖੜ੍ਹਾ ਸੀ। ਪਾਇਲਟ ਪਲੇਨ ਨੂੰ ਦੁਬਾਰਾ ਹਵਾ ਵਿਚ ਲੈ ਗਿਆ ਤੇ ਦੂਜੀ ਕੋਸ਼ਿਸ਼ ਵਿਚ ਸੁਰੱਖਿਅਤ ਲੈਂਡਿੰਗ ਹੋ ਸਕੀ। ਫਲਾਈਟ ਹਾਦਸੇ ਦੇ ਬਿਲਕੁਲ ਕਰੀਬ ਪਹੁੰਚ ਚੁੱਕੀ ਸੀ। ਵੱਡਾ ਹਾਦਸਾ ਟਲਿਆ ਹੈ।