ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਆਪਣੇ ਇੰਡੀਆ ਟੂਰ ਕਾਰਨ ਕਾਫ਼ੀ ਸੁਰਖੀਆਂ ‘ਚ ਹਨ। ਦਿਲਜੀਤ ਦੋਸਾਂਝ ਪਹਿਲਾਂ ਹੀ ਵਿਦੇਸ਼ਾਂ ‘ਚ ਕੰਸਰਟ ਕਰਕੇ ਪ੍ਰਸ਼ੰਸਕਾਂ ਦਾ ਦਿਲਾਂ ‘ਤੇ ਛਾਇਆ ਹੋਇਆ ਹੈ ਅਤੇ ਹੁਣ ਗਾਇਕ ਆਪਣੇ ਭਾਰਤ ਟੂਰ ਰਾਹੀਂ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਜਾ ਕੇ ਵੀ ਲੋਕਾਂ ਨੂੰ ਖੁਸ਼ ਕਰ ਰਿਹਾ ਹੈ। ਇਸ ਤਰ੍ਹਾਂ ਬੀਤੀ 15 ਨਵੰਬਰ ਨੂੰ ਗਾਇਕ ਦਾ ਹੈਦਰਾਬਾਦ ‘ਚ ਕੰਸਰਟ ਸੀ, ਇਸ ਸੰਬੰਧੀ ਤੇਲੰਗਾਨਾ ਸਰਕਾਰ ਵੱਲੋਂ ਸ਼ੋਅ ਦੇ ਪ੍ਰਬੰਧਕਾਂ ਨੂੰ ਨੋਟਿਸ ਭੇਜਿਆ ਗਿਆ ਸੀ।
ਦੱਸ ਦਈਏ ਕਿ ਤੇਲੰਗਾਨਾ ਸਰਕਾਰ ਨੇ ਦਿਲਜੀਤ ਦੁਸਾਂਝ ਨੂੰ ਨੋਟਿਸ ਜਾਰੀ ਕਰਕੇ ਕਿਹਾ ਹੈ ਕਿ ਉਹ ਆਪਣੇ ਸ਼ੋਅ ਵਿੱਚ ਸ਼ਰਾਬ, ਹਿੰਸਾ ਅਤੇ ਨਸ਼ਿਆਂ ਵਾਲੇ ਗੀਤ ਨਾ ਗਾਉਣ। ਨੋਟਿਸ ਵਿੱਚ ‘ਪੰਜ ਤਾਰਾ’ ਅਤੇ ‘ਪਟਿਆਲਾ ਪੈੱਗ’ ਵਰਗੇ ਗੀਤਾਂ ਦਾ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ ਗਿਆ। ਜਿਸ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਆਪਣੇ ਗੁਜਰਾਤ ਸ਼ੋਅ ‘ਚ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸ਼ੇਅਰ ਕੀਤੀ, ਜਿਸ ‘ਚ ਉਹ ਸਰਕਾਰ ਨੂੰ ਚੁਣੌਤੀ ਦੇ ਰਹੇ ਹਨ ਕਿ ਸਰਕਾਰਾਂ ਸ਼ਰਾਬ ਦੇ ਠੇਕੇ ਬੰਦ ਕਰ ਦੇਣ ਉਹ ਸ਼ਰਾਬ ‘ਤੇ ਗਾਣੇ ਗਾਉਣੇ ਛੱਡ ਦੇਵੇਗਾ।