Monday, March 31, 2025
spot_img

ਸ਼੍ਰੋਮਣੀ ਕਮੇਟੀ ਦਾ 1386.47 ਕਰੋੜ ਦਾ ਬਜਟ ਪਾਸ, ਬੰਦੀ ਸਿੰਘਾਂ ਤੇ ਧਰਮੀ ਫੌਜੀਆਂ ਲਈ ਰੱਖੇ ਵਿਸ਼ੇਸ਼ ਫੰਡ

Must read

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਇਜਲਾਸ ਅੱਜ ਦੁਪਿਹਰ ਨੂੰ ਸ਼ੁਰੂ ਹੋਇਆ। ਅਰਦਾਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸ਼ੇਰ ਸਿੰਘ ਮੰਡਵਾਲਾ ਵੱਲੋਂ ਸਾਲ 2025-26 ਲਈ 1386 ਕਰੋੜ 47 ਲੱਖ ਦਾ ਬਜਟ ਪੇਸ਼ ਕੀਤਾ ਗਿਆ। ਬਜਟ ਵਿਚ ਜਨਰਲ ਬੋਰਡ ਫੰਡ ਲਈ 86 ਕਰੋੜ ਰੁਪਏ ਰੱਖੇ ਗਏ। ਸਿੱਖ ਸੰਸਥਾਵਾਂ, ਸਕਾਲਰਸ਼ਿਪਾਂ ਅਤੇ ਨਵੀਂ ਪਹਿਲ ਲਈ ਕੁੱਲ INR 400 ਕਰੋੜ ਰਾਖਵੇਂ ਰੱਖੇ ਗਏ ਜਿਨ੍ਹਾਂ ਵਿਚ ਗੁਰਦੁਆਰਾ ਪ੍ਰਬੰਧ ਤੇ ਰੱਖ ਰਖਾਅ, ਸਿੱਖਿਆ ਉਪਰਾਲੇ, ਸਿਹਤ ਸੇਵਾਵਾਂ, ਸਮਾਜਿਕ ਭਲਾਈ ਪ੍ਰੋਗਰਾਮ, ਮੀਡੀਆ ਤੇ ਆਊਟਰੀਚ ਤੇ ਕਾਨੂੰਨੀ ਤੇ ਵਕਾਲਤ ਉਪਰਾਲੇ ਸ਼ਾਮਲ ਹਨ।

ਟਰੱਸਟ ਫੰਡਜ਼ ਲਈ 65 ਕਰੋੜ 36 ਲੱਖ ਰੁਪਏ ਦਾ ਬਜਟ ਰੱਖਿਆ ਗਿਆ ਜਿਸ ਵਿਚ 1984 ਪੀੜਤਾਂ, ਧਰਮੀ ਫੌਜੀਆਂ, ਬੰਦੀ ਸਿੰਘਾਂ ਤੇ ਮੁਲਾਜ਼ਮਾਂ ਲਈ ਵਿਸ਼ੇਸ਼ ਫੰਡ ਰੱਖਿਆ ਗਿਆ। ਸਿੱਖਿਆ ਲਈ 55 ਕਰੋੜ 80 ਲੱਖ ਰੁਪਏ, ਧਰਮ ਪ੍ਰਚਾਰ ਲਈ 1 ਅਰਬ 10 ਕਰੋੜ ਰੁਪਏ, ਖੇਡਾਂ ਲਈ 3 ਕਰੋੜ 9 ਲੱਖ ਰੁਪਏ ਦਾ ਫ਼ੰਡ, – ਪ੍ਰਿੰਟਿੰਗ ਪ੍ਰੈਸ ਲਈ 8 ਕਰੋੜ 12 ਲੱਖ ਰੁਪਏ ਅਤੇ ਬਾਬਾ ਬੁੱਢਾ ਜੀ ਚੈਰੀਟੇਬਲ ਹਸਪਤਾਲ ਲਈ 5 ਕਰੋੜ 50 ਲੱਖ ਰੁਪਏ ਰਾਖਵੇਂ ਰੱਖੇ ਗਏ। ਨਵੀਆਂ ਸਰਾਵਾਂ ਲਈ ਬਜਟ ‘ਚ 25 ਕਰੋੜ ਰੁਪਏ ਅਤੇ ਧਰਮ ਪ੍ਰਚਾਰ ਲਈ 1 ਅਰਬ 10 ਕਰੋੜ ਰੁਪਏ ਬਜਟ ‘ਚ ਰੱਖੇ ਗਏ।

ਖੇਡ ਵਿਭਾਗ ਲਈ ਲਈ ਬਜਟ ‘ਚ 3 ਕਰੋੜ 9 ਲੱਖ ਰੁਪਏ ਨੂੰ ਪ੍ਰਵਾਨਗੀ ਦਿੱਤੀ ਗਈ, ਜਿਨ੍ਹਾਂ ਵਿਚ ਖੇਡ ਵਿਭਾਗ ਦੇ ਸਟਾਫ ਦੀ ਤਨਖਾਹ, ਖਿਡਾਰੀਆਂ ਸਕੂਲ ਫੀਸਾਂ ਤੇ ਤਨਖਾਹਾਂ ਅਤੇ ਖੇਡ ਵਿਭਾਗ ਦੀ ਸਾਂਭ-ਸੰਭਾਲ, ਸਾਜੋ-ਸਮਾਨ ਆਦਿ ਸ਼ਾਮਲ ਹਨ। ਸ਼੍ਰੋਮਣੀ ਕਮੇਟੀ ਵੱਲੋਂ ਬਜਟ ਇਜਲਾਸ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਯੋਗਤਾ ਨਿਯੁਕਤੀ ਤੇ ਕਾਰਜ ਖੇਤਰ ਤੈਅ ਕਰਨ ਲਈ ਮਤਾ ਪ੍ਰਵਾਨ ਕੀਤਾ ਗਿਆ ਹੈ। ਇਸ ਲਈ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਜਾਵੇਗਾ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਦੇ ਬਾਹਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ। ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਪੁਲਿਸ ਅਤੇ ਸ਼੍ਰੋਮਣੀ ਕਮੇਟੀ ਦੀ ਆਪਣੀ ਟਾਸਕ ਫੋਰਸ ਤਾਇਨਾਤ ਕੀਤੀ ਗਈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article