Tuesday, December 24, 2024
spot_img

ਸ਼ੌਸਲ ਮੀਡੀਆ ‘ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਲਿਬਾਸ ਧਾਰਨ ਕਰਨ ਵਾਲੇ ਬਹਰੂਪੀਏ ‘ਤੇ ਸਿੱਖਾਂ ਨੇ ਡੀਸੀ ਨੂੰ ਕਾਰਵਾਈ ਦੀ ਕੀਤੀ ਮੰਗ

Must read

ਸ਼ੌਸਲ ਮੀਡੀਆ ‘ਤੇ ਇਕ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ। ਜਿਸ ਵਿੱਚ ਇਕ ਬਹਰੂਪੀਏ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਲਿਬਾਸ ਧਾਰਨ ਕੀਤਾ ਹੋਇਆ ਹੈ। ਇਹ ਵੀਡੀਓ ਮੱਧ ਪ੍ਰਦੇਸ਼ ਦੀ ਦੱਸੀ ਜਾ ਰਹੀ ਹੈ। ਇਸ ਵੀਡੀਓ ਨਾਲ ਸਿੱਖ ਭਾਵਨਾਵਾਂ ਨੂੰ ਕਾਫ਼ੀ ਠੇਸ ਪਹੁੰਚੀ ਹੈ।

ਗੁਰੂ ਦੇ ਸਿੱਖਾਂ ਵੱਲੋਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਜਾ ਕੇ ਇਸ ਬਹਰੂਪੀਏ ਅਤੇ ਉਸਦੇ ਸਾਥੀਆ ਉੱਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਅਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਇਕ ਮੰਗ ਪੱਤਰ ਦਿੰਦਿਆ ਅਜਿਹੇ ਨਾਟਕਬਾਜਾਂ ਤੇ ਸਖਤ ਤੋ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ।

ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇਸ ਚੀਜ਼ ਦੀ ਸਖ਼ਤ ਨਿਖੇਦੀ ਕੀਤੀ ਹੈ ਉਨ੍ਹਾਂ ਨੇ ਕਿਹਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵੇਸ ਧਾਰਨਾ ਕਰਨਾ ਬਹੁਤ ਹੀ ਨਿੰਦਣਯੋਗ ਗੱਲ ਹੈ। ਇਸ ਵਾਇਰਲ ਵੀਡੀਓ ‘ਚ ਬਹਰੂਪੀਏ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਵਾਂਗ ਦੇ ਭੇਸ ਬਣਾ ਕੇ ਬਾਬੇ ਨਾਨਕ ਦਾ ਸੰਵਾਗ ਰਚ ਲੋਕਾ ਕੋਲੋਂ ਮੱਥੇ ਟਿਕਾਏ। ਇਸ ਨਾਲ ਹਰ ਵਰਗ ਅਤੇ ਧਰਮ ਦੇ ਲੋਕਾ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਹਰ ਕੋਈ ਇਸ ਮੰਦਭਾਗੀ ਘਟਨਾ ਦੀ ਸਖਤ ਨਿੰਦਿਆ ਕਰ ਰਿਹਾ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article