Saturday, September 7, 2024
spot_img

ਸ਼ੇਰਵਾਨੀ ਦੇ ਕੇ ਘਰ ਵਾਪਿਸ ਪਰਤ ਰਹੇ ਨੌਜਵਾਨ ਸੀ ਸੜਕ ਹਾਦਸੇ ‘ਚ ਮੌ.ਤ, 2 ਦਿਨ ਪਹਿਲਾ ਹੋਇਆ ਸੀ ਵਿਆਹ

Must read

ਮੁਕਤਸਰ – ਵਿਆਹ ਦੇ 2 ਦਿਨ ਬਾਅਦ ਹੀ ਇੱਕ ਸੜਕ ਹਾਦਸੇ ਵਿੱਚ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਹਾਦਸਾ ਬਠਿੰਡਾ-ਮੁਕਤਸਰ ਰੋਡ ‘ਤੇ ਸਥਿਤ ਪਿੰਡ ਭਿਸੀਆਣਾ ‘ਚ ਵੀਰਵਾਰ ਸ਼ਾਮ ਨੂੰ ਵਾਪਰਿਆ। ਮ੍ਰਿਤਕ ਨੌਜਵਾਨ ਸਨਮਦੀਪ ਸਿੰਘ ਮੁਕਤਸਰ ਜ਼ਿਲ੍ਹੇ ਦੇ ਪਿੰਡ ਕੋਟਭਾਈ ਦਾ ਰਹਿਣ ਵਾਲਾ ਸੀ। ਵਿਆਹ ਲਈ ਕਿਰਾਏ ‘ਤੇ ਲਈ ਗਈ ਸ਼ੇਰਵਾਨੀ ਵਾਪਸ ਕਰਨ ਲਈ ਉਹ ਬਠਿੰਡਾ ਆਇਆ ਸੀ। ਪੁਲਿਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲੀਸ ਅਨੁਸਾਰ ਮਾਲ ਵਿਭਾਗ ਦਾ ਪਟਵਾਰੀ ਸਨਮਦੀਪ ਸਿੰਘ ਸਵਿਫਟ ਡਿਜ਼ਾਇਰ ਕਾਰ ਵਿੱਚ ਬਠਿੰਡਾ ਆਇਆ ਸੀ। ਉਹ ਇੱਥੇ ਸ਼ੇਰਵਾਨੀ ਦੇ ਕੇ ਵਾਪਿਸ ਘਰ ਪਰਤ ਰਿਹਾ ਸੀ। ਜਦੋਂ ਉਸਦੀ ਕਾਰ ਭਿਸੀਆਣਾ ਨੇੜੇ ਪਹੁੰਚੀ ਤਾਂ ਇੱਕ ਤੇਜ਼ ਰਫ਼ਤਾਰ ਟਰੱਕ ਨੇ ਉਸਦੀ ਕਾਰ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਅੰਦਰ ਬੈਠੇ ਸਨਮਦੀਪ ਦੀ ਮੌਤ ਹੋ ਗਈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article