ਲੁਧਿਆਣਾ, 21 ਅਕਤੂਬਰ : ਸ਼ਿਵ ਸੈਨਾ ਪੰਜਾਬ ਅਤੇ ਹੋਰ ਹਿੰਦੂ ਜਥੇਬੰਦੀਆਂ ਅੱਜ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਅੱਜ ਨੂੰ ਮਿਲਣਗੀਆਂ। ਸ਼ਿਵ ਸੈਨਾ ਭਾਰਤਵੰਸ਼ੀ ਦੇ ਮੁਖੀ ਯੋਗੇਸ਼ ਬਖਸ਼ੀ ‘ਤੇ ਬੀਤੇ ਦਿਨੀਂ ਦੋ ਬਾਈਕ ਸਵਾਰ ਨੌਜਵਾਨਾਂ ਨੇ ਉਨ੍ਹਾਂ ਦੇ ਘਰ ਦੇ ਬਾਹਰ ਡੀਜ਼ਲ ਬੰਬ ਸੁੱਟ ਕੇ ਹਮਲਾ ਕਰਨ ਤੋਂ ਹਿੰਦੂ ਨੇਤਾਵਾਂ ‘ਚ ਗੁੱਸਾ ਹੈ। ਇਸ ਹਮਲੇ ਦੇ ਮੁਲਜ਼ਮ ਅਜੇ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ।
ਜਾਣਕਾਰੀ ਦਿੰਦਿਆਂ ਸ਼ਿਵ ਸੈਨਾ ਪੰਜਾਬ ਦੇ ਆਗੂ ਅਮਿਤ ਅਰੋੜਾ ਨੇ ਦੱਸਿਆ ਕਿ ਯੋਗੇਸ਼ ਬਖਸ਼ੀ ਦੇ ਘਰ ਦੇ ਬਾਹਰ ਹਮਲਾ ਕਰਨ ਵਾਲਿਆਂ ਨੂੰ ਪੁਲੀਸ ਅਜੇ ਤੱਕ ਨਹੀਂ ਫੜ ਸਕੀ ਹੈ। ਇਸ ਘਟਨਾ ਨੂੰ 5 ਦਿਨ ਹੋ ਗਏ ਹਨ। ਪ੍ਰਸ਼ਾਸਨ ਨੂੰ ਕਈ ਵਾਰ ਕਹਿ ਚੁੱਕੇ ਹਨ ਕਿ ਹਿੰਦੂ ਆਗੂਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਅੱਜ ਸਮੂਹ ਹਿੰਦੂ ਆਗੂ ਪੁਲਿਸ ਕਮਿਸ਼ਨਰ ਨੂੰ ਮਿਲ ਕੇ ਉਨ੍ਹਾਂ ਅੱਗੇ ਆਪਣੀਆਂ ਸਮੱਸਿਆਵਾਂ ਰੱਖਣਗੇ ਅਤੇ ਹਮਲਾਵਰਾਂ ਖ਼ਿਲਾਫ਼ ਕਾਰਵਾਈ ਕਰਨ ਲਈ ਵੀ ਕਿਹਾ ਜਾਵੇਗਾ।