ਅਦਾਕਾਰ ਗੋਵਿੰਦਾ ਵੀਰਵਾਰ ਨੂੰ ਸ਼ਿਵ ਸੈਨਾ ‘ਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਮੌਜੂਦਗੀ ‘ਚ ਪਾਰਟੀ ਦੀ ਮੈਂਬਰਸ਼ਿਪ ਲਈ। ਇਸ ਤੋਂ ਬਾਅਦ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਸ਼ਿੰਦੇ ਦੀ ਪਾਰਟੀ ਉਨ੍ਹਾਂ ਨੂੰ ਮੁੰਬਈ ਉੱਤਰ ਪੱਛਮੀ ਲੋਕ ਸਭਾ ਸੀਟ ਤੋਂ ਟਿਕਟ ਦੇ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਉਹ ਸ਼ਿਵ ਸੈਨਾ (ਯੂਬੀਟੀ) ਦੇ ਉਮੀਦਵਾਰ ਅਮੋਲ ਕੀਰਤੀਕਰ ਵਿਰੁੱਧ ਚੋਣ ਲੜਨਗੇ।
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਗੋਵਿੰਦਾ ਨੇ ਸ਼ਿੰਦੇ ਕੈਂਪ ਦੇ ਨੇਤਾ ਅਤੇ ਸ਼ਿਵ ਸੈਨਾ ਦੇ ਸਾਬਕਾ ਵਿਧਾਇਕ ਕ੍ਰਿਸ਼ਨਾ ਹੇਗੜੇ ਨਾਲ ਮੁਲਾਕਾਤ ਕੀਤੀ ਸੀ, ਜਿਸ ਦੀ ਫੋਟੋ ਵੀ ਸਾਹਮਣੇ ਆਈ ਸੀ। ਗੋਵਿੰਦਾ ਇਸ ਤੋਂ ਪਹਿਲਾਂ 2004 ‘ਚ ਕਾਂਗਰਸ ਦੀ ਟਿਕਟ ‘ਤੇ ਮੁੰਬਈ ਉੱਤਰੀ ਲੋਕ ਸਭਾ ਸੀਟ ਤੋਂ ਚੋਣ ਜਿੱਤੇ ਸਨ। ਫਿਰ ਉਨ੍ਹਾਂ ਨੇ ਭਾਜਪਾ ਦੇ ਰਾਮ ਨਾਇਕ ਨੂੰ 48,271 ਵੋਟਾਂ ਨਾਲ ਹਰਾਇਆ। ਉਮੀਦਵਾਰ ਅਮੋਲ ਕੀਰਤੀਕਰ ਵਿਰੁੱਧ ਚੋਣ ਲੜਨਗੇ।