Friday, November 22, 2024
spot_img

ਸ਼ਿਵ ਸੈਨਾ ਆਗੂ ‘ਤੇ ਹਮ ਲੇ ਪਿੱਛੋਂ ਹਿੰਦੂ ਸੰਗਠਨਾਂ ਨੇ ਲੁਧਿਆਣਾ ਬੰਦ ਦਾ ਦਿੱਤਾ ਸੱਦਾ

Must read

ਲੁਧਿਆਣਾ, 5 ਜੁਲਾਈ: ਸ਼ਿਵ ਸੈਨਾ ਆਗੂ ਗੋਰਾ ਥਾਪਰ ‘ਤੇ ਕਾਤਲਾਨਾ ਹਮ ਲੇ ਦਾ ਮਾਮਲਾ ਪੁਲਿਸ ਦੇ ਗਲੇ ਦਾ ਕੰਡਾ ਬਣਦਾ ਜਾ ਰਿਹਾ ਹੈ। ਗੋਰਾ ਥਾਪਰ ‘ਤੇ ਹਮਲੇ ਤੋਂ ਬਾਅਦ ਸਾਰੀਆਂ ਹਿੰਦੂ ਜਥੇਬੰਦੀਆਂ ਇੱਕ ਮੰਚ ‘ਤੇ ਆ ਗਈਆਂ ਹਨ। ਗੋਰਾ ਥਾਪਰ ਦੇ ਹੱਕ ਵਿੱਚ ਪਹਿਲਾਂ ਹਿੰਦੂ ਜਥੇਬੰਦੀਆਂ ਨੇ ਸਿਵਲ ਹਸਪਤਾਲ ਅਤੇ ਬਾਅਦ ਵਿੱਚ ਡੀਐਮਸੀ ਹਸਪਤਾਲ ਵਿੱਚ ਪ੍ਰਦਰਸ਼ਨ ਕੀਤਾ। ਹਿੰਦੂ ਸੰਗਠਨਾਂ ਨੇ ਡੀਐਮਸੀ ਹਸਪਤਾਲ ਦੀ ਐਮਰਜੈਂਸੀ ਦੇ ਬਾਹਰ ਪ੍ਰਦਰਸ਼ਨ ਕੀਤਾ ਅਤੇ ਉੱਥੇ ਪੁਲਿਸ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਹਿੰਦੂ ਸੰਗਠਨਾਂ ਨੇ ਦੋਸ਼ ਲਾਇਆ ਕਿ ਅੱਜ ਹਿੰਦੂ ਨੇਤਾ ਗੋਰਾ ਥਾਪਰ ਨਾਲ ਜੋ ਵੀ ਹੋਇਆ, ਉਸ ਲਈ ਕਮਿਸ਼ਨਰੇਟ ਪੁਲਿਸ ਜ਼ਿੰਮੇਵਾਰ ਹੈ। ਹਿੰਦੂ ਸੰਗਠਨਾਂ ਦਾ ਇਲਜ਼ਾਮ ਹੈ ਕਿ ਇਹ ਸਰਕਾਰ ਅਤੇ ਪ੍ਰਸ਼ਾਸਨ ਹੀ ਹੈ ਜੋ ਕਿਸੇ ਵੀ ਨੇਤਾ ਜਾਂ ਕਿਸੇ ਵਿਅਕਤੀ ਦੀ ਸੁਰੱਖਿਆ ਵਾਪਸ ਲੈਣ ਤੋਂ ਬਾਅਦ ਇੱਕ ਰਸਮੀ ਪੱਤਰ ਜਾਰੀ ਕਰਦਾ ਹੈ। ਜਿਸ ਵਿੱਚ ਕਿਹਾ ਗਿਆ ਹੈ ਕਿ ਇਹਨਾਂ ਲੋਕਾਂ ਦੀ ਸੁਰੱਖਿਆ ਵਾਪਸ ਲੈ ਲਈ ਗਈ ਹੈ। ਜਿਸ ਤੋਂ ਬਾਅਦ ਹਮਲਾ ਕਰਨ ਵਾਲੇ ਡਰ ਗਏ ਅਤੇ ਮੌਕਾ ਦੇਖ ਕੇ ਹਮ ਲਾ ਕਰ ਦਿੱਤਾ। ਗੋਰਾ ਥਾਪਰ ਦੀ ਸੁਰੱਖਿਆ ਪਹਿਲਾਂ ਵਾਪਸ ਲੈ ਲਈ ਗਈ ਸੀ ਅਤੇ ਇੱਕ ਹਫ਼ਤਾ ਪਹਿਲਾਂ ਸੁਰੱਖਿਆ ਕਰਮਚਾਰੀਆਂ ਨੂੰ ਦੁਬਾਰਾ ਵਾਪਸ ਭੇਜ ਦਿੱਤਾ ਗਿਆ ਸੀ। ਹਿੰਦੂ ਸੰਗਠਨਾਂ ਨੇ ਕਾਫੀ ਦੇਰ ਤੱਕ ਨਾਅਰੇਬਾਜ਼ੀ ਕੀਤੀ ਅਤੇ ਕੱਟੜਪੰਥੀਆਂ ਨੂੰ ਚਿਤਾਵਨੀ ਦੇਣ ਦੇ ਨਾਲ-ਨਾਲ ਪੁਲਸ ਨੂੰ ਵੀ ਆੜੇ ਹੱਥੀਂ ਲਿਆ।
ਸ਼ਿਵ ਸੈਨਾ ਪੰਜਾਬ ਦੇ ਚੇਅਰਮੈਨ ਰਾਜੀਵ ਟੰਡਨ ਨੇ ਕਿਹਾ ਕਿ ਪੰਜਾਬ ਦੇ ਹਿੰਦੂ ਪੂਰੀ ਤਰ੍ਹਾਂ ਖਤਰੇ ਵਿੱਚ ਹਨ। ਕੁਝ ਨੌਜਵਾਨ ਨਿਹੰਗ ਬਾਣੇ ਵਿੱਚ ਆਉਂਦੇ ਹਨ ਅਤੇ ਕਿਰਪਾਨਾਂ ਨਾਲ ਹਮਲਾ ਕਰਦੇ ਹਨ। ਨਿਹੰਗ ਬਾਣੇ ਦੀ ਆੜ ‘ਚ ਕੁਝ ਗੁੰਡੇ ਅਨਸਰ ਕਿਸੇ ਵੀ ਵਿਅਕਤੀ ‘ਤੇ ਹਮਲਾ ਕਰਕੇ ਭੱਜ ਜਾਂਦੇ ਹਨ। ਹਿੰਦੂ ਸੰਗਠਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਨਤਕ ਤੌਰ ‘ਤੇ ਕਿਰਪਾਨ ਲੈ ਕੇ ਜਾਣ ‘ਤੇ ਪਾਬੰਦੀ ਲਗਾਈ ਜਾਵੇ। ਉਨ੍ਹਾਂ ਕਿਹਾ ਕਿ ਸ਼ਨੀਵਾਰ ਨੂੰ ਪੂਰਾ ਲੁਧਿਆਣਾ ਬੰਦ ਰਹੇਗਾ। ਜੇਕਰ ਇਸ ਦੌਰਾਨ ਕੁਝ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਅਤੇ ਪੁਲਿਸ ਦੀ ਹੋਵੇਗੀ। ਸ਼ਨੀਵਾਰ ਨੂੰ ਪੰਜਾਬ ਦੀਆਂ ਹਿੰਦੂ ਜਥੇਬੰਦੀਆਂ ਦੇ ਨਾਲ ਸੰਤ ਸਮਾਜ ਦਾ ਇਕੱਠ ਹੋਵੇਗਾ। ਜੇਕਰ ਲੋੜ ਪਈ ਤਾਂ ਆਉਣ ਵਾਲੇ ਦਿਨਾਂ ਵਿੱਚ ਮੰਦਰਾਂ ਨੂੰ ਤਾਲੇ ਲਗਾ ਕੇ ਉਨ੍ਹਾਂ ਦੀਆਂ ਚਾਬੀਆਂ ਵੀ ਪ੍ਰਸ਼ਾਸਨ ਨੂੰ ਦਿੱਤੀਆਂ ਜਾਣਗੀਆਂ। ਰਾਜੀਵ ਟੰਡਨ ਨੇ ਦੋਸ਼ ਲਾਇਆ ਕਿ ਆਉਣ ਵਾਲੇ ਸਮੇਂ ਵਿੱਚ ਜਿਸ ਤਰ੍ਹਾਂ ਪੰਜਾਬ ਵਿੱਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਸੇ ਤਰ੍ਹਾਂ ਮੰਦਰਾਂ ਵਿੱਚ ਪੂਜਾ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਜਿਸ ਨੂੰ ਪਹਿਲਾਂ ਹੀ ਰੋਕਿਆ ਜਾਵੇਗਾ ਤਾਂ ਜੋ ਪੰਜਾਬ ਸਰਕਾਰ ਖੁਦ ਜੋ ਚਾਹੇ ਕਰ ਸਕੇ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article