ਇਹ ਆਲੀਸ਼ਾਨ ਵਿਆਹ ਚਾਰ ਦਿਨ ਪਹਿਲਾਂ ਦਿੱਲੀ-ਦੇਹਰਾਦੂਨ ਹਾਈਵੇਅ ‘ਤੇ ਸਥਿਤ ਇਕ ਮਸ਼ਹੂਰ ਰਿਜ਼ੋਰਟ ‘ਚ ਹੋਇਆ ਸੀ। ਇਸ ਨਿਕਾਹ ਸਮਾਗਮ ਵਿੱਚ ਸੂਟਕੇਸ ਵਿੱਚ 2 ਕਰੋੜ 56 ਲੱਖ ਰੁਪਏ ਦਾ ਦਾਜ ਦਿੱਤਾ ਗਿਆ। ਕਰੋੜਾਂ ਦੀ ਨਕਦੀ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿੱਥੇ ਲਾੜੇ ਨੂੰ ਕਰੋੜਾਂ ਰੁਪਏ ਦਾ ਦਾਜ ਮਿਲਿਆ, ਉੱਥੇ ਹੀ ਵਿਆਹ ਕਰਵਾਉਣ ਵਾਲੇ ਕਾਜ਼ੀ ਨੂੰ 11 ਲੱਖ ਰੁਪਏ ਦਿੱਤੇ ਗਏ। ਸਾਲੇ ਨੇ ਲਾੜੇ ਦੀਆਂ ਜੁੱਤੀਆਂ ਚੋਰੀ ਕਰਨ ਲਈ 11 ਲੱਖ ਰੁਪਏ ਲਏ ਸਨ। ਇਸ ਤੋਂ ਇਲਾਵਾ ਅੱਠ ਲੱਖ ਰੁਪਏ ਹੋਰ ਦਿੱਤੇ ਗਏ।
ਮੇਰਠ ‘ਚ ਹੋਏ ਇਸ ਵਿਆਹ ਸਮਾਰੋਹ ‘ਚ ਲੜਕੀ ਦੇ ਪਰਿਵਾਰ ਨੇ ਲਾੜੇ ਦੇ ਪੱਖ ‘ਚ 2 ਕਰੋੜ 56 ਲੱਖ ਰੁਪਏ ਦਾਜ ਦੇ ਰੂਪ ‘ਚ ਦਿੱਤੇ। ਇਹ ਰਕਮ ਵੱਡੇ ਸੂਟਕੇਸਾਂ ਵਿੱਚ ਲਿਆਂਦੀ ਗਈ ਸੀ। ਇਸ ਦੌਰਾਨ ਕੁਝ ਲੋਕ ਲਗਾਤਾਰ ਵੀਡੀਓ ਬਣਾ ਰਹੇ ਸਨ। ਵੀਡੀਓ ‘ਚ ਇਹ ਰਕਮ 2.56 ਕਰੋੜ ਰੁਪਏ ਦੱਸੀ ਜਾ ਰਹੀ ਸੀ। ਵੀਡੀਓ ‘ਚ ਧਾਰਮਿਕ ਸਥਾਨ ਦੇ ਨਾਂ ‘ਤੇ 8 ਲੱਖ ਰੁਪਏ ਅਤੇ ਜੁੱਤੀ ਚੋਰੀ ਕਰਨ ਦੀ ਰਸਮ ਦੇ ਨਾਂ ‘ਤੇ 11 ਲੱਖ ਰੁਪਏ ਦਿੱਤੇ ਗਏ ਹਨ।
ਸ਼ਿਕਾਇਤ ਤੋਂ ਬਿਨਾਂ ਜਾਂਚ ਸੰਭਵ ਨਹੀਂ: ਅਧਿਕਾਰੀ
ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਿਆਹ ਪਰਿਵਾਰ ਦਾ ਨਿੱਜੀ ਮਾਮਲਾ ਹੈ। ਜੇਕਰ ਕਿਸੇ ਵੀ ਧਿਰ ਵੱਲੋਂ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਉਸ ਦੀ ਜਾਂਚ ਕੀਤੀ ਜਾ ਸਕਦੀ ਹੈ। ਸ਼ਿਕਾਇਤ ਦੇ ਆਧਾਰ ‘ਤੇ ਹੀ ਕਾਰਵਾਈ ਸੰਭਵ ਹੈ।
ਇਨਕਮ ਟੈਕਸ ਅਧਿਕਾਰੀਆਂ ਤੱਕ ਪਹੁੰਚੀ ਵੀਡੀਓ
ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ ‘ਤੇ ਯੂਜ਼ਰਸ ਕਈ ਤਰ੍ਹਾਂ ਦੇ ਕਮੈਂਟ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ- ‘ਇਨਕਮ ਟੈਕਸ ਅਤੇ ਈਡੀ ਦੀ ਛਾਪੇਮਾਰੀ ਟੀਮ ਹੁਣ ਕਿੱਥੇ ਹੈ? ਲੱਗਦਾ ਹੈ ਕੀ ਹੁਣ ਇਹ ਅਧਿਕਾਰੀ ਜਾਂਚ ਕਰਨਗੇ ਕਿ ਕੈਸ਼ ਦੇਣ ਲਈ ਇੰਨਾ ਪੈਸਾ ਕਿੱਥੋਂ ਲਿਆ ਗਿਆ? ਸੂਤਰਾਂ ਦੀ ਮੰਨੀਏ ਤਾਂ ਇਹ ਵੀਡੀਓ ਇਨਕਮ ਟੈਕਸ ਅਧਿਕਾਰੀਆਂ ਤੱਕ ਪਹੁੰਚ ਚੁੱਕੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਅਧਿਕਾਰੀ ਕਾਰਵਾਈ ਕਰਦੇ ਹਨ ਜਾਂ ਨਹੀਂ।